ਚੰਡੀਗੜ੍ਹ :
ਸੰਸਦ ਦੇ ਉਪਰਲੇ ਸਦਨ ਸੈਨੇਟ ‘ਚ ਵੀਰਵਾਰ ਨੂੰ ਇਕ ਬਿੱਲ ‘ਤੇ ਚਰਚਾ ਕੀਤੀ ਗਈ, ਜਿਸ ‘ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ‘ਤੇ ਪਾਬੰਦੀ ਲਗਾਉਣ ਦੀ ਵਿਵਸਥਾ ਹੈ। ਆਸਟ੍ਰੇਲੀਆ (Australia) ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਨੇ ਪਹਿਲਾਂ ਹੀ ਇਸ ਬਿੱਲ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ
ਇਸ ਬਿੱਲ ਦੇ ਤਹਿਤ ਨਬਾਲਗ ਬੱਚਿਆਂ ਨੂੰ TikTok, Facebook, Snapchat, Reddit ਅਤੇ ਐਕਸ ਖਾਤੇ ਬਣਾਉਣ ਤੋਂ ਨਾ ਰੋਕਣ ‘ਤੇ 5 ਕਰੋੜ ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਸਾਲ ਸੰਸਦ ਦੇ ਆਖਰੀ ਸੈਸ਼ਨ ਦੌਰਾਨ ਬਿੱਲ ਨੂੰ ਵੀਰਵਾਰ ਨੂੰ ਸੈਨੇਟ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ। ਕੁਝ ਮਹੀਨਿਆਂ ‘ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਹ ਸੰਸਦ ਦਾ ਆਖਰੀ ਸੈਸ਼ਨ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਹਾਊਸ ਆਫ ਰਿਪ੍ਰਜ਼ੈਂਟੇਟਿਵ ਨੇ ਬੁੱਧਵਾਰ ਨੂੰ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਬਿੱਲ ਦੇ ਪੱਖ ‘ਚ 102 ਵੋਟਾਂ ਪਈਆਂ ਜਦਕਿ ਵਿਰੋਧ ‘ਚ 13 ਵੋਟਾਂ ਪਈਆਂ ਹਨ । ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਨੇ ਸੈਨੇਟਰਾਂ ਨੂੰ ਬਿੱਲ ਪਾਸ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਆਸਟ੍ਰੇਲੀਅਨ (Australia) ਲੋਕਾਂ ਦੇ ਵਿਚਾਰਾਂ ਨੂੰ ਦਰਸਾਉਂਦਾ ਹੈ। “… ਸਰਕਾਰ ਮਾਪਿਆਂ ਦਾ ਸਮਰਥਨ ਕਰਨ ਅਤੇ ਨੌਜਵਾਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ,”