ਮੋਹਾਲੀ: ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਨੇੜੇ ਪਿੰਡ ਜਡੌਤ ਦੇ ਇੱਕ ਨੌਜਵਾਨ ਪ੍ਰਦੀਪ ਨੂੰ ਅਮਰੀਕਾ ਤੋਂ ਵਾਪਸ ਭੇਜ ਦਿੱਤਾ ਗਿਆ ਹੈ, ਜਿਸ ਨਾਲ ਉਸਦੇ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ।
ਪ੍ਰਦੀਪ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ 41 ਲੱਖ ਰੁਪਏ ਦਾ ਕਰਜ਼ਾ ਲੈ ਕੇ 6 ਮਹੀਨੇ ਪਹਿਲਾਂ ਉਸਨੂੰ ਅਮਰੀਕਾ ਭੇਜਿਆ ਸੀ। ਉਨ੍ਹਾਂ ਨੇ ਇਹ ਪੈਸਾ ਕਰਜ਼ੇ ‘ਤੇ ਲਿਆ ਸੀ ਅਤੇ ਆਪਣੀ ਇੱਕ ਏਕੜ ਜ਼ਮੀਨ ਵੀ ਵੇਚ ਦਿੱਤੀ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਪ੍ਰਦੀਪ ਦੇ ਵਿਦੇਸ਼ ਜਾਣ ਨਾਲ ਉਨ੍ਹਾਂ ਦੇ ਘਰ ਦੇ ਹਾਲਾਤ ਸੁਧਰ ਜਾਣਗੇ, ਪਰ ਉਨ੍ਹਾਂ ਦੇ ਸਾਰੇ ਸੁਪਨੇ ਚਕਨਾਚੂਰ ਹੋ ਗਏ।
ਹੁਣ ਉਨ੍ਹਾਂ ਦੇ ਘਰ ਦੀ ਹਾਲਤ ਬਹੁਤ ਮਾੜੀ ਹੈ। ਪ੍ਰਦੀਪ ਨੇ ਵਿਦੇਸ਼ ਜਾਣ ਲਈ ਸਾਰੇ ਕਾਗਜ਼ਾਤ ਪੂਰੇ ਕੀਤੇ ਸਨ। ਉਸਦੇ ਪਿਤਾ ਪਹਿਲਾਂ ਹੀ ਡਿਪਰੈਸ਼ਨ ਦੇ ਮਰੀਜ਼ ਹਨ ਅਤੇ ਇਸ ਘਟਨਾ ਨੇ ਉਨ੍ਹਾਂ ਨੂੰ ਹੋਰ ਵੀ ਤੋੜ ਦਿੱਤਾ ਹੈ।