Follow us

28/03/2024 10:18 pm

Download Our App

Home » 404 – Page Not Found

ਚੰਡੀਗੜ੍ਹ ਵਿੱਚ ਪੁੱਟੀਆਂ ਸੜਕਾਂ ਅਤੇ ਟੋਇਆਂ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ, ਪ੍ਰਸ਼ਾਸਨ ਕਿਉਂ ਨਹੀਂ ਤੈਅ ਕਰਦਾ  ਸਮਾਂ ਸੀਮਾ : ਬਾਂਸਲ 

ਚੰਡੀਗੜ੍ਹ:

ਸ਼ਹਿਰ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਬਾਂਸਲ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਮੈਂ ਸ਼ਹਿਰ ਦੇ ਹਰ ਹਿੱਸੇ ਲੋਗਾਂ ਵਿੱਚ ਜਾ ਰਿਹਾ ਹਾਂ। ਅਤੇ ਹਰ ਪਾਸੇ ਇਹੀ ਸ਼ਿਕਾਇਤ ਦੇਖਣ ਨੂੰ ਮਿਲਦੀ ਹੈ ਕਿ ਕੇਬਲ ਵਿਛਾਉਣ ਲਈ ਸੜਕਾਂ ‘ਤੇ ਟੋਏ ਪੁੱਟੇ ਗਏ ਹਨ ਪਰ ਇਸ ਕੰਮ ਨੂੰ ਪੂਰਾ ਕਰਨ ਦਾ ਕੰਮ ਮੱਠਾ ਹੈ, ਜਿਸ ਕਾਰਨ ਕਈ ਥਾਵਾਂ ‘ਤੇ ਗਲੀਆਂ ਬੰਦ ਪਈਆਂ ਹਨ ਅਤੇ ਕਈ ਥਾਵਾਂ ‘ਤੇ ਸੜਕਾਂ ਬਲੌਕ ਕੀਤਾ।

ਧਿਆਨ ਯੋਗ ਹੈ ਕਿ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਖਾਸ ਤੌਰ ‘ਤੇ ਸਰਕਾਰੀ ਪ੍ਰੋਜੈਕਟਾਂ ਦੀ ਸਮਾਂ ਸੀਮਾ ਤੈਅ ਕਰਨ ਦਾ ਜੋ ਮਤਾ ਲਿਆ ਸੀ, ਉਹ ਵੀ ਝੂਠੇ  ਵਾਅਦਿਆਂ ਦੀ ਲ੍ਮ੍ਬੀ  ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।” ਚੋਣ ਸਾਲ ਆਉਂਦੇ ਹੀ ਭਾਜਪਾ ਨੂੰ ਇਹ ਸਾਰੇ ਕੰਮ ਯਾਦ ਆ ਰਹੇ ਹਨ।

ਓਹਨਾਂ ਕਹਿ ਪਰ ਜੇ ਇਹ ਕੰਮ ਮਹੱਤਵਪੂਰਨ ਹਨ, ਤਾਂ ਵੀ ਉਨ੍ਹਾਂ ਲਈ ਕੋਈ ਸਮਾਂ-ਸੀਮਾ ਕਿਉਂ ਨਹੀਂ ਨਿਰਧਾਰਤ ਕੀਤੀ ਗਈ ਹੈ? ਅਜਿਹੇ ਕੰਮਾਂ ਵਿੱਚ ਜਿੰਨੀ ਦੇਰੀ ਹੁੰਦੀ ਹੈ, ਓਨੀ ਹੀ ਇਨ੍ਹਾਂ ਦੀ ਲਾਗਤ ਵਧਦੀ ਹੈ ਅਤੇ ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਵੱਖਰੀਆਂ ਹਨ।

ਬਾਂਸਲ ਨੇ ਕਿਹਾ ਕੀ ਭਾਜਪਾ ਆਗੂਆਂ ਨੂੰ ਇਹ ਟੋਏ ਨਜ਼ਰ ਨਹੀਂ ਆ ਰਹੇ?” ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਕਿਹਾ ਕਿ ਲੋਕ ਹੁਣ ਅੱਕ ਚੁੱਕੇ ਹਨ ਅਤੇ ਬਦਲਾਅ ਲਈ 1 ਜੂਨ ਦਾ ਇੰਤਜ਼ਾਰ ਕਰ ਰਹੇ ਹਨ।

RELATED LATEST NEWS

Top Headlines

ਚੰਡੀਗੜ੍ਹ ਵਿੱਚ ਪੁੱਟੀਆਂ ਸੜਕਾਂ ਅਤੇ ਟੋਇਆਂ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ, ਪ੍ਰਸ਼ਾਸਨ ਕਿਉਂ ਨਹੀਂ ਤੈਅ ਕਰਦਾ  ਸਮਾਂ ਸੀਮਾ : ਬਾਂਸਲ 

ਚੰਡੀਗੜ੍ਹ: ਸ਼ਹਿਰ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਬਾਂਸਲ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਮੈਂ

Live Cricket

Rashifal