04 ਮੁਲਜ਼ਮ ਅਸਲੇ ਸਮੇਤ ਕਾਬੂ
05 ਪਿਸਟਲ, 26 ਰੌਂਦ , 2 ਲੈਪਟਾਪ ਬਰਾਮਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ :
ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਾਕਾਰੀ ਦਿੰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ [ਇੰਨਵੈਸਟੀਗੇਸ਼ਨ], ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ [ਇੰਨਵੈਸਟੀਗੇਸ਼ਨ], ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ: ਸ਼ਿਵ ਕੁਮਾਰ, ਇੰਚਾਰਜ ਸੀ.ਆਈ.ਏ ਸਟਾਫ, ਮੋਹਾਲੀ ਵੱਲੋ ਮਿਤੀ 18-10-2023 ਨੂੰ ਮੁੱਖਬਰੀ ਦੇ ਆਧਾਰ ‘ਤੇ ਥਾਣਾ ਬਲੌਂਗੀ ਦੇ ਏਰੀਆ ਵਿਚੋਂ ਹੁਸ਼ਿਆਰਪੁਰ ਦੇ ਗੈਂਗਸਟਰ ਨਾਲ ਸਬੰਧਤ 4 ਨੌਜਵਾਨਾਂ ਦੇ ਖਿਲਾਫ ਮੁਕੱਦਮਾ ਨੰਬਰ: 178 ਮਿਤੀ 18-10-2023 ਅ\ਧ 25(7),(8)-54-59 ਅਸਲਾ ਐਕਟ, 2019, ਵਾਧਾ ਜੁਰਮ 406,420 ਭ:ਦ:, ਥਾਣਾ ਬਲੌਂਗੀ, ਐਸ.ਏ.ਐਸ ਨਗਰ ਦਰਜ ਰਜਿਸਟਰ ਕਰ ਕੇ ਸੋਰਵ ਕੁਮਾਰ ਉਰਫ ਅਜੈ, ਰਣਜੀਤ ਸਿੰਘ ਉਰਫ ਕਾਕਾ, ਸ਼ਿਵਰਾਜ ਸੋਨ ਅਤੇ ਕੁਸ਼ਰ ਅਸ਼ੀਸ ਰਾਮ ਸਰੂਪ ਨੂੰ ਸਮੇਤ ਨਜਾਇਜ ਅਸਲਾ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।
ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਉਕਤ ਚਾਰ ਨੋਜਵਾਨ ਗੈਂਗਸਟਰ ਕਲਚਰ ਤੋਂ ਪ੍ਰਭਾਵਿਤ ਸਨ। ਪੁੱਛਗਿੱਛ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਸ਼ਿਵਰਾਜ ਸੋਨੀ ਉਕਤ ਜੋ ਕਿ ਯੂ.ਪੀ ਦਾ ਰਹਿਣ ਵਾਲਾ ਹੈ ਜੋ ਪਿਛਲੇ 4\5 ਮਹੀਨਿਆਂ ਤੋਂ ਗ੍ਰਿਫਤਾਰ ਕੀਤੇ ਦੋਸ਼ੀ ਅਸ਼ੀਸ ਉਕਤ ਨਾਲ ਕਾਕਾ ਹੋਮਜ, ਖਰੜ੍ਹ ਵਿਖੇ ਰਹਿ ਰਿਹਾ ਸੀ। ਜੋ ਹਮਾਦ ਵਾਸੀ ਅਲੀਗੜ ਯੂ.ਪੀ ਨਾਮ ਦੇ ਅਸਲਾ ਸਮਗਲਰ ਤੋਂ ਅਸਲਾ ਪੰਜਾਬ ਦੇ ਏਰੀਆ ਵਿੱਚ ਵੱਖ ਵੱਖ ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਦਾ ਹੈ, ਜੋ ਇਸ ਵਾਰ ਸ਼ਿਵਰਾਜ ਨੇ ਅਸਲਾ ਸਪਲਾਈਰ ਹਮਾਦ ਪਾਸੋਂ ਉਕਤ ਨਜਾਇਜ਼ ਅਸਲਾ ਸੋਰਵ ਕੁਮਾਰ ਉਰਫ ਅਜੈ ਅਤੇ ਰਣਜੀਤ ਸਿੰਘ ਉੱਰਫ ਕਾਕਾ ਨੂੰ ਦਵਾਇਆ ਸੀ, ਜੋ ਇਹਨਾ ਨੇ ਮਿਲ ਕੇ ਇਹਨੇ ਭਾਰੀ ਅਸਲੇ ਨਾਲ ਹੁਸਿਆਰਪੁਰ ਵਿੱਚ ਕਿਸੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇਹਨਾਂ ਵਿੱਚੋ ਇੱਕ ਦੋਸ਼ੀ ਅਸ਼ੀਸ ਉਕਤ ਜੋ ਕਿ ਗੁਜਰਾਤ ਦਾ ਰਹਿਣ ਵਾਲਾ ਹੈ, ਜੋ ਹੁਣ ਕਾਸਾ ਹੋਮਜ਼ ਸੋਸਾਇਟੀ, ਖਰੜ ਵਿੱਚ ਕਿਰਾਏ ਤੇ ਫਲੈਟ ਲੈ ਕੇ ਰਹਿ ਰਿਹਾ ਸੀ। ਜਿੱਥੇ ਉਕਤਾਨ ਤਿੰਨੋ ਦੋਸ਼ੀ ਵੀ ਇਸ ਦੇ ਨਾਲ ਰਹਿੰਦੇ ਹਨ। ਇਸ ਫਲੈਟ ਵਿੱਚ ਹੀ ਅਸ਼ੀਸ, ਸ਼ਿਵਰਾਜ ਸੋਨੀ ਨਾਲ ਮਿਲ ਕੇ ਯੂ.ਐਸ.ਏ ਦੇ ਨਾਗਰਿਕਾਂ ਨਾਲ ਆਨ ਲਾਈਨ ਉਹਨਾਂ ਨੂੰ ਪ੍ਰਸਨਲ ਲੋਨ ਦੇਣ ਦੇ ਸਬੰਧੀ ਸਿੰਬਲ ਸਕੋਰ ਵਧੀਆ ਕਰਨ, ਲੋਨ ਪ੍ਰੋਸੈਸਿੰਗ ਫੀਸ ਦੇ ਨਾਮ ‘ਤੇ ਝਾਂਸੇ ਵਿੱਚ ਫਸਾਕੇ ਠੱਗੀਆਂ ਮਾਰਦਾ ਸੀ, ਠੱਗੀ ਦੁਆਰਾ ਕਮਾਏ ਗਏ ਪੈਸਿਆਂ ਦੀ ਵਰਤੋਂ ਉਹ ਅਸਲਾ ਖਰੀਦ ਕਰਨ ਲਈ ਕਰਦੇ ਸਨ, ਜੋ ਉਕਤਾਨ ਦੋਸ਼ੀਆਨ ਦੀ ਪੁੱਛਗਿੱਛ ਦੇ ਆਧਾਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਿਵਰਾਜ ਸੋਨੀ ਨੇ ਅਸਲਾ ਸਮਗਲਰ ਹਮਾਦ ਵਾਸੀ ਅਲੀਗੜ ਪਾਸੋ ਦੋ ਪਿਸਟਲ ਲੈ ਕਰ ਹੁਸ਼ਿਆਰਪੁਰ ਦੇ ਗੈਗਸਟਰ ਨਾਲ ਸਬੰਧਤ ਕਿਸੇ ਗੁਰਗੇ ਨੂੰ ਸਪਲਾਈ ਕੀਤੇ ਸਨ। ਮੁਕੱਦਮਾ ਵਿੱਚ ਵੱਖ ਵੱਖ ਪਹਿਲੂਆਂ ‘ਤੇ ਤਫਤੀਸ਼ ਜਾਰੀ ਹੈ। ਹੁਣ ਤੱਕ ਦੀ ਤਫਤੀਸ਼ ਤੋਂ ਮੁਕੱਦਮਾ ਵਿੱਚ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਹੇਠ ਲਿਖੇ ਅਨੁਸਾਰ ਬ੍ਰਾਮਦਗੀ ਕੀਤੀ ਗਈ ਹੈ :
ਗ੍ਰਿਫਤਾਰ ਦੋਸ਼ੀ ਮੁਲਜਮ :
- ਸੋਰਵ ਕੁਮਾਰ ਉਰਫ ਅਜੈ ਪੁੱਤਰ ਲਖਵੀਰ ਸਿੰਘ ਪਿੰਡ ਬਸੀ ਜਲਾਲ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਉਮਰ ਕਰੀਬ 26 ਸਾਲ।
- ਰਣਜੀਤ ਸਿੰਘ ਉਰਫ ਕਾਕਾ ਪੁੱਤਰ ਸਵਨ ਲਾਲ ਵਾਸੀ ਪਿੰਡ ਬਸੀ ਜਲਾਲ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ, ਉਮਰ ਕਰੀਬ 32 ਸਾਲ।
- ਸ਼ਿਵਰਾਜ ਸੋਨੀ ਪੁੱਤਰ ਲੇਟ ਦੀਪਕ ਰਾਜ ਸੋਨੀ ਵਾਸੀ ਜਨਕਪੂਰੀ, ਰਾਮਘਾਟ ਰੋਡ ਅਲੀਗੜ, ਥਾਣਾ ਸਿਵਲ ਗਾਈ ਅਲੀਗੜ੍ਹ, [ਯੂ.ਪੀ.], ਉਮਰ ਕਰੀਬ 22 ਸਾਲ।
- ਕੁਸ਼ਰ ਅਸ਼ੀਸ ਰਾਮ ਸਰੂਪ ਪੁੱਤਰ ਲੇਟ ਰਾਮ ਸਰੂਪ ਵਾਸੀ ਬੀ-102, ਸੰਘਾਣੀਆ ਪਲੈਟੀਨਮ ਨੇੜੇ ਸ੍ਰੀ ਨਾਥ ਰੈਜੀਡੇਸੀ ਥਾਣਾ ਨਰੋਲ ਜ਼ਿਲ੍ਹਾ ਅਹਿਮਦਾਬਾਦ, ਗੁਜਰਾਤ, ਹਾਲ ਵਾਸੀ ਕਿਰਾਏਦਾਰ ਫਲੈਟ ਨੰ. ਐਚ.ਐਚ.-17 ਕਾਸ਼ਾ ਹੋਮਜ, ਲਾਂਡਰਾ ਤੋ ਖਰੜ ਰੋਡ ਮੋਹਾਲੀ, ਉਮਰ-24 ਸਾਲ।
ਬ੍ਰਾਮਦਗੀ :
- ਪਿਸਟਲ .32 ਬੋਰ = 03
- ਪਿਸਟਲ 315 ਬੋਰ = 02
- ਜਿੰਦਾ ਕਾਰਤੂਸ .32 ਬੋਰ = 12
- ਜਿੰਦਾ ਕਾਰਤੂਸ 315 ਬੋਰ = 14
- ਲੈਪਟਾਪ = 02