ਹਜਾਰਾ ਬੇਕਸੂਰ ਸਿੱਖਾ ਦੇ ਕਾਤਲਾ ਨੂੰ 41 ਸਾਲਾ ਬਾਅਦ ਵੀ ਉਮਰ ਕੈਦ ਦੀ ਸਜਾ —ਕਰਨੈਲ ਸਿੰਘ ਪੀਰਮੁਹੰਮਦ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਅਨੇਕਾ ਕਾਤਲਾ ਵਿੱਚੋ ਇੱਕ ਸੱਜਣ ਕੁਮਾਰ ਜਿਸ ਤੇ ਹਜਾਰਾ ਸਿੱਖਾ ਦੀ ਨਸਲਕੁਸ਼ੀ ਕਰਨ ਦੇ ਅਨੇਕਾ ਗੰਭੀਰ ਦੋਸ਼ ਸਨ ਨੂੰ ਅੱਜ ਇੱਕ ਹੋਰ ਕੇਸ ਵਿੱਚ ਸਿਰਫ ਉਮਰ ਕੈਦ ਦੀ ਸਜਾ ਮਿਲੀ ਹੈ ਜੋ ਕਿ ਉਹ ਪਹਿਲਾ ਹੀ ਅਲੱਗ ਅਲੱਗ ਹੋਰ ਕੇਸਾ ਵਿੱਚ ਉਮਰ ਕੈਦ ਕੱਟ ਰਿਹਾ ਹੈ ।
ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸੀਨੀਅਰ ਵਕੀਲਾ, ਪੀੜਤ ਪਰਿਵਾਰਾ , ਮਨੁੱਖੀ ਅਧਿਕਾਰ ਸੰਗਠਨ ਨਾਲ ਮਿਲਕੇ ਲਗਾਤਾਰ ਇਨਸਾਫ ਦਿਵਾਉਣ ਲਈ ਸੰਘਰਸ ਲੜਿਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸੱਜਣ ਕੁਮਾਰ ਖਿਲਾਫ ਗਵਾਹ ਬੀਬੀ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ , ਜੰਗਸ਼ੇਰ ਸਿੰਘ ਗੁਰਚਰਨ ਸਿੰਘ ਰਿਸੀ ਤੇਜਿੰਦਰ ਸਿੰਘ ਬਲੌਂਗੀ ਗੁਰਬਚਨ ਸਿੰਘ ਕੌਹਲੀ ਸਮੇਤ ਅਨੇਕਾ ਗਵਾਹ ਜੋ ਇਨਸਾਫ ਦੀ ਉਮੀਦ ਛੱਡ ਚੁੱਕੇ ਸੀ ਅਸਾ ਅਦਾਲਤਾ ਦੇ ਸਾਹਮਣੇ ਉਹਨਾਂ ਦੇ ਮੁੜ ਬਿਆਨ ਦਰਜ ਕਰਵਾਏ ।
ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਉਹ ਸੱਜਣ ਕੁਮਾਰ ਨੂੰ ਮੋਤ ਦੀ ਸਜਾ ਦਿਵਾਉਣ ਲਈ ਉਪਰਲੀ ਅਦਾਲਤ ਵਿੱਚ ਜਾਣਗੇ
