ਪਿੰਡ ਕਲਸੇਰਾਂ, ਪੱਟੀ ਅਤੇ ਦਰੋਲੀ ਲੋਅਰ ਦੇ ਵਿਕਾਸ ਲਈ ਫੰਡ ਦੇਣ ਦਾ ਐਲਾਨ
ਨੰਗਲ : ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਤਹਿਸੀਲ ਨੰਗਲ ਦੇ ਵੱਖ-ਵੱਖ ਪਿੰਡਾਂ ਕਲਸੇਰਾਂ, ਪੱਟੀ ਅਤੇ ਦਰੋਲੀ ਲੋਅਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਵੀ ਜਾਣੀਆਂ ਅਤੇ ਪਿੰਡਾਂ ਦੇ ਵਿਕਾਸ ਲਈ ਫੰਡ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇਸ਼ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ, ਜੋ ਲੋਕ ਭਾਰਤ ਦੇ ਮਹਾਨ ਸੰਵਿਧਾਨ ਨੂੰ ਢਾਹ ਲਾਉਣਾ ਚਾਹੁੰਦੇ ਹਨ ਅਤੇ ਇਸ ਦਿਸ਼ਾ ਵਿੱਚ ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਦੇਸ਼ ਹਿੱਤ ਨੂੰ ਪਹਿਲ ਦਿੱਤੀ ਹੈ ਅਤੇ ਪਾਰਟੀ ਆਗੂਆਂ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਸਮੇਂ-ਸਮੇਂ ‘ਤੇ ਆਪਣੀਆਂ ਜਾਨਾਂ ਤੱਕ ਕੁਰਬਾਨ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕ ਸਭਾ ਹਲਕੇ ਦੇ ਵਿਕਾਸ ਲਈ ਕਈ ਪ੍ਰਾਜੈਕਟ ਸ਼ੁਰੂ ਕੀਤੇ ਸੀ ਅਤੇ ਹੁਣ ਆਪਣੇ ਸੰਸਦੀ ਕੋਟੇ ਵਿੱਚੋਂ ਲਗਾਤਾਰ ਗਰਾਂਟਾਂ ਜਾਰੀ ਕਰ ਰਹੀ ਹੈ।
ਜਿੱਥੇ ਹੋਰਨਾਂ ਤੋਂ ਇਲਾਵਾ, ਪੰਜਾਬ ਕਾਂਗਰਸ ਦੇ ਸਕੱਤਰ ਪ੍ਰਤਾਪ ਸੈਣੀ, ਸੀਨੀਅਰ ਕਾਂਗਰਸੀ ਆਗੂ ਡਾ. ਅੱਛਰ ਸ਼ਰਮਾ, ਗੁਰਵੀਰ ਸਿੰਘ ਗੱਜਪੁਰ, ਯੂਥ ਕਾਂਗਰਸੀ ਆਗੂ ਪ੍ਰਵੇਸ਼ ਸੋਨੀ, ਰਾਜ ਸਿੰਘ, ਪ੍ਰਦੀਪ ਸੋਨੀ, ਸਰਪੰਚ ਮਨੋਜ ਕੁਮਾਰ ਸ਼ਰਮਾ, ਸਰਪੰਚ ਕੌਸ਼ਲਿਆ ਦੇਵੀ, ਸਰਪੰਚ ਸੋਮਾ ਦੇਵੀ, ਸਾਬਕਾ ਸਰਪੰਚ ਸਰਵਣ ਸਿੰਘ, ਰਣਜੀਤ ਸਿੰਘ, ਰਾਮ ਸਿੰਘ, ਕਮਲ ਦੇਵ, ਪ੍ਰੇਮ ਚੰਦ, ਪੰਚ ਸੰਜੀਵ ਕੁਮਾਰ, ਮੋਹਨ ਬਾਲੀ, ਵਿਪਨ ਬਾਲੀ, ਮਾਸਟਰ ਰਾਜਿੰਦਰ ਬਾਲੀ, ਰਾਜ ਸਿੰਘ, ਪੰਚ ਸੁਰਿੰਦਰ ਕੁਮਾਰ, ਓਂਕਾਰ ਚੰਦ, ਭਾਗ ਸਿੰਘ, ਮਹਿੰਦਰ ਸਿੰਘ, ਪ੍ਰਕਾਸ਼ ਸਿੰਘ, ਸੋਮ ਨਾਥ, ਰਾਜ ਕੁਮਾਰ, ਚੌਧਰੀ ਭਗਤ ਰਾਮ ਵੀ ਹਾਜ਼ਰ ਸਨ।