ਐੱਸ ਏ ਐੱਸ ਨਗਰ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਐਸ.ਏ.ਐਸ.ਨਗਰ, ਗੀਤਿਕਾ ਸਿੰਘ ਵੱਲੋਂ ਬਲਾਕ ਮੋਹਾਲੀ ਦੀਆਂ ਗਰਾਮ ਪੰਚਾਇਤਾਂ ਵਿੱਚ ਚੱਲ ਰਹੇ ਮਗਨਰੇਗਾ ਸਕੀਮ ਅਧੀਨ ਕੰਮਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ।
ਗਰਾਮ ਪੰਚਾਇਤ ਬਲਿਆਲੀ ਵਿੱਚ ਚੱਲ ਰਹੇ ਕੰਮਾਂ ਦੀ ਪੜਤਾਲ ਕਰਨ ਮੌਕੇ ਏ ਡੀ ਸੀ ਗੀਤਿਕਾ ਸਿੰਘ ਨੇ ਗਰਾਮ ਰੋਜ਼ਗਾਰ ਸਹਾਇਕ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕੰਮਾਂ ਨੂੰ ਜਲਦ ਮੁਕੰਮਲ ਕੀਤਾ ਜਾਵੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਪੇਂਡੂ ਖੇਤਰ ਵਿੱਚ ਚਲਾਈ ਜਾ ਰਹੀ ਓ ਡੀ ਐਫ਼ ਪਲੱਸ ਸਕੀਮ ਅਧੀਨ ਸੋਲਿਡ ਵੇਸਟ ਮਨੈਜਮੈਂਟ ਦੇ ਕੰਮਾਂ ਦੀ ਚੈਕਿੰਗ ਕੀਤੀ ਗਈ। ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸੋਲਿਡ ਵੇਸਟ ਮਨੈਜਮੈਂਟ ਦੇ ਜੋ ਪ੍ਰੋਜੈਕਟ ਮੁਕੰਮਲ ਹੋ ਗਏ ਹਨ, ਉਨ੍ਹਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਕਾਰਜਸ਼ੀਲ ਕਰਕੇ ਜੀਓ-ਟੈਗ ਕਰਵਾਇਆ ਜਾਵੇ।
ਇਸੇ ਤਰ੍ਹਾਂ ਸਰਕਾਰ ਵੱਲੋਂ ਪਿੰਡਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਸਬੰਧੀ ਜੋ ਹਦਾਇਤਾਂ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਮੁੱਖ ਰੱਖਦੇ ਹੋਏ ਗਰਾਮ ਪੰਚਾਇਤ ਬੈਰੋਂਪੁਰ (ਭਾਗੋਮਾਜਰਾ) ਵਿੱਚ ਚੱਲ ਰਹੇ ਪਲਾਂਟੇਸ਼ਨ ਦੇ ਕੰਮ ਵੇਖੇ ਗਏ। ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਲਗਾਏ ਜਾ ਰਹੇ ਪੌਦਿਆਂ ਦੀ ਸਾਂਭ ਸੰਭਾਲ ਲਈ ਵਣ ਮਿੱਤਰ ਨਿਯੁਕਤ ਕੀਤਾ ਜਾਵੇ ਅਤੇ ਅਵਾਰਾ ਪਸ਼ੂਆਂ ਤੋਂ ਬਚਾਅ ਲਈ ਟ੍ਰੀਗਾਰਡ ਲਗਾਏ ਜਾਣ। ਇਸ ਤੋਂ ਇਲਾਵਾ ਗਰਾਮ ਪੰਚਾਇਤ ਸਨੇਟਾ ਵਿੱਚ ਚੱਲ ਰਹੇ ਕੰਮ ਨੂੰ ਵੇਖਿਆ ਗਿਆ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ’ਚ ਚੱਲ ਰਹੇ ਵਿਭਾਗੀ ਕਾਰਜਾਂ ਦੀ ਪੜਤਾਲ
RELATED LATEST NEWS
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ ਪਤਨੀ ਦਾ ਦੇਹਾਂਤ
06/01/2025
8:13 pm
17 ਸੈਕਟਰ ਚ ਬਿਲਡਿੰਗ ਡਿੱਗੀ : ਪੜ੍ਹੋ ਪੂਰੀ ਖਬਰ
06/01/2025
11:03 am
Top Headlines
ਡਾਕਟਰ ਮਨਮੋਹਨ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ਜੁੜੇ ਮੋਹਾਲੀ ਦੇ ਪਤਵੰਤੇ
07/01/2025
6:24 pm
ਡਿਪਟੀ ਮੇਅਰ ਵੱਲੋਂ ਪੇਸ਼ IISER ਦਾ ਨਾਂ ਡਾਕਟਰ ਮਨਮੋਹਨ ਸਿੰਘ ਦੇ ਨਾਂ ਉੱਤੇ ਰੱਖਣ ਦਾ ਮਤਾ ਜੈਕਾਰਿਆਂ ਨਾਲ ਪਾਸ ਮੋਹਾਲੀ:ਸਾਬਕਾ
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ ਪਤਨੀ ਦਾ ਦੇਹਾਂਤ
06/01/2025
8:13 pm
17 ਸੈਕਟਰ ਚ ਬਿਲਡਿੰਗ ਡਿੱਗੀ : ਪੜ੍ਹੋ ਪੂਰੀ ਖਬਰ
06/01/2025
11:03 am
ਮੋਹਾਲੀ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਕਾਂਗਰਸ ਦੀ ਮਜਬੂਤੀ ਲਈ ਕੀਤੀ ਮੀਟਿੰਗ
05/01/2025
5:19 pm