ਤੇਲ ਅਵੀਵ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ ਵਿਚਕਾਰ ਲੈਬਨਾਨ ਨੇ ਵੀ ਇਜ਼ਰਾਇਲ ‘ਤੇ ਹਮਲਾ ਕਰ ਦਿੱਤਾ ਹੈ। ਜਵਾਬੀ ਕਾਰਵਾਈ ‘ਚ ਇਜ਼ਰਾਇਲੀ ਫੌਜ ਨੇ ਵੀ ਲੈਬਨਾਨ ‘ਤੇ ਹਵਾਈ ਹਮਲਾ ਕੀਤਾ ਹੈ।
ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਲੈਬਨਾਨ ਨੇ ਮੋਰਟਾਰ ਦਾਗੇ ਹਨ।ਇਸਰਾਈਲ-ਹਮਾਸ ਜੰਗ ਦੇ ਦੂਜੇ ਦਿਨ ਗਾਜ਼ਾ ਸਰਹੱਦ ‘ਤੇ ਇਜ਼ਰਾਈਲ ਦੀ ਰੱਖਿਆ ਬਲ ਨਾਹਲ ਬ੍ਰਿਗੇਡ ਦੇ ਕਮਾਂਡਰ ਸਮੇਤ 300 ਲੋਕ ਅਤੇ 256 ਫਲਸਤੀਨੀਆਂ ਦੀ ਵੀ ਮੌਤ ਹੋ ਗਈ ਹੈ।
ਜਿਕਰਯੋਗ ਹੈ ਕਿ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ‘ਤੇ 5 ਹਜ਼ਾਰ ਰਾਕਟ ਦਾਗ਼ ਕੇ ਹਮਲਾ ਕਰ ਦਿੱਤਾ ਸੀ। ਇਜ਼ਰਾਈਲ ਵਿਚ 1,864 ਲੋਕ ਜ਼ਖਮੀ ਹਨ ਅਤੇ ਫਲਸਤੀਨ ਵਿਚ 1,700 ਤੋਂ ਵੱਧ ਲੋਕ ਜ਼ਖਮੀ ਹਨ। ਹਮਾਸ ਦੇ ਹਮਲਿਆਂ ਦੇ ਜਵਾਬ ਵਿੱਚ, ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚ 17 ਫੌਜੀ ਕੰਪਲੈਕਸਾਂ ਅਤੇ 4 ਫੌਜੀ ਹੈੱਡਕੁਆਰਟਰਾਂ ‘ਤੇ ਹਮਲਾ ਕਰਨ ਦਾ ਦਾਅਵਾ ਕੀਤਾ ਹੈ।