ਏਸ਼ੀਅਨ ਚੈਂਪੀਅਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਅਮਨਦੀਪ ਕੌਰ ਨੇ ਖੁਦ ਤੇ ਪੁਰਸ਼ ਕ੍ਰਿਕਟ ਟੀਮ ਦੇ ਮੈਂਬਰ ਅਰਸ਼ਦੀਪ ਸਿੰਘ ਦੇ ਮਾਤਾ – ਪਿਤਾ ਨੇ ਕੀਤੀ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ
ਐੱਸ ਏ ਐੱਸ ਨਗਰ :
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲੇ ਵਿੱਚ ਮੋਹਾਲੀ ਵਿਖੇ ਕਰਵਾਏ ਜਾ ਰਹੇ, ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਅਤੇ ਤੀਜੇ ਪੜਾਅ ਦੇ ਕਿੱਕ ਬਾਕਸਿੰਗ ਅਤੇ ਜਿਮਨਾਸਟਿਕਸ ਦੇ ਕੁੜੀਆਂ ਦੇ ਮਾਕਬਲਿਆਂ ‘ਚ ਏਸ਼ੀਅਨ ਚੈਂਪੀਅਨ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਅਮਨਦੀਪ ਕੌਰ ਨੇ ਖੁਦ ਤੇ ਪੁਰਸ਼ ਕ੍ਰਿਕਟ ਟੀਮ ਦੇ ਮੈਂਬਰ ਅਰਸ਼ਦੀਪ ਸਿੰਘ ਦੇ ਮਾਤਾ-ਪਿਤਾ ਨੇ ਸ਼ਾਮਿਲ ਹੋ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਅਮਨਦੀਪ ਕੌਰ ਨੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਆਪਣੇ ਨਿਸ਼ਾਨੇ ਨੂੰ ਮਿੱਥ ਕੇ ਮੇਹਨਤ ਕਰਨ ਲਈ ਪ੍ਰੇਰਿਆ ਜਦਕਿ ਅਰਸ਼ਦੀਪ ਸਿੰਘ ਦੇ ਮਾਤਾ ਪਿਤਾ ਨੇ ਖਿਡਾਰੀਆਂ ਨੂੰ ਸੰਬੋਧਿਤ ਹੁੰਦਿਆਂ ਪੰਜਾਬ ਅਤੇ ਦੇਸ਼ ਦੇ ਲਈ ਆਪਣੀ ਖੇਡ ਨੂੰ ਜਨੂੰਨ ਦੀ ਹੱਦ ਨਾਲ ਅਪਣਾ ਕੇ ਅੱਗੇ ਵਧਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਜ ਜਿਵੇਂ ਦੇਸ਼ ਭਰ ਚ ਪੰਜਾਬ ਦੇ ਖਿਡਾਰੀਆਂ ਨੇ ਹਾਲ ਹੀ ਵਿੱਚ ਹੋਈਆਂ ਏਸ਼ਿਆਈ ਖੇਡਾਂ ਚ ਵੱਖੋ ਵੱਖ ਵਰਗਾਂ ਚ 19 ਮੈਡਲ ਜਿੱਤ ਕੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ, ਉਸ ਤਰ੍ਹਾਂ ਉਨ੍ਹਾਂ ਨੂੰ ਵੀ ਹੋਰ ਮਿਹਨਤ ਅਤੇ ਅਭਿਆਸ ਕਰਕੇ ਅੱਗੇ ਵਧਣਾ ਚਾਹੀਦਾ ਹੈ।
ਉਨ੍ਹਾਂ ਵਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਦੇਣ ਦੀ ਰਸਮ ਵੀ ਨਿਭਾਈ ਗਈ ਅਤੇ ਬੇਹਤਰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।
ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੂਸਰੇ ਅਤੇ ਤੀਸਰੇ ਦਿਨ ਦੇ ਨਤੀਜਿਆਂ ਅਤੇ ਜੇਤੂਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿੱਕ ਬਾਕਸਿੰਗ – ਪੁਆਇੰਟ ਫਾਇਟਿੰਗ – ( ਕੁੜੀਆਂ) ਚ ਅੰਡਰ -17 ( -32 ਕਿਲੋ) ਚ ਪਹਿਲਾ ਸਥਾਨ – ਰਾਜ ਕੌਰ – (ਜ਼ਿਲ੍ਹਾ – ਮੁਕਤਸਰ ਸਾਹਿਬ ), ਦੂਜਾ ਸਥਾਨ -ਡੋਲੀ – (ਜ਼ਿਲ੍ਹਾ – ਨਵਾਂ ਸ਼ਹਿਰ ), ਤੀਜਾ ਸਥਾਨ – ਅਨਾਹਦ ਪ੍ਰੀਤ ਕੋਰ – (ਜ਼ਿਲ੍ਹਾ – ਜਲੰਧਰ ) ਤੇ ਜਸਪ੍ਰੀਤ ਕੋਰ – ( ਜ਼ਿਲ੍ਹਾ – ਰੁਪਨਗਰ ) ਦਾ ਰਿਹਾ।
ਅੰਡਰ -17 ( – 37 ਕਿਲੋ) ਚ ਪਹਿਲਾ ਸਥਾਨ – ਆਚੰਲ – (ਜ਼ਿਲ੍ਹਾ – ਮੋਹਾਲੀ), ਦੂਜਾ ਸਥਾਨ – ਜਸਮੀਨ – (ਜ਼ਿਲ੍ਹਾ – ਨਵਾਂ ਸ਼ਹਿਰ), ਤੀਜਾ ਸਥਾਨ – ਸਿਮਰਨ – (ਜ਼ਿਲ੍ਹਾ – ਸ਼੍ਰੀ ਮੁਕਤਸਰ ਸਾਹਿਬ) ਤੇ ਸਪਨਾ – ( ਜ਼ਿਲ੍ਹਾ – ਸ਼੍ਰੀ ਫਤਿਹਗੜ ਸਾਹਿਬ) ਨੇ ਲਿਆ।
ਅੰਡਰ – 17 ( – 42 ਕਿਲੋ) ਚ ਪਹਿਲਾ ਸਥਾਨ – ਪਰਨੀਤ ਕੌਰ – (ਜ਼ਿਲ੍ਹਾ – ਲੁਧਿਆਣਾ ), ਦੂਜਾ ਸਥਾਨ – ਮਨਪ੍ਰੀਤ ਕੌਰ – (ਜ਼ਿਲ੍ਹਾ – ਮਾਨਸਾ ), ਤੀਜਾ ਸਥਾਨ – ਜਾਨਵੀ – (ਜ਼ਿਲ੍ਹਾ – ਹੁਸ਼ਿਆਰਪੁਰ) ਤੇ ਜਸਪ੍ਰੀਤ ਕੌਰ – ( ਜ਼ਿਲ੍ਹਾ – ਮੁਕਤਸਰ ਸਾਹਿਬ) ਦਾ ਰਿਹਾ।
ਅੰਡਰ -17( – 46 ਕਿਲੋ) ਚ ਪਹਿਲਾ ਸਥਾਨ -ਅਮ੍ਰਿਤਾ ਦੇਵੀ – (ਜ਼ਿਲ੍ਹਾ – ਫਤਿਹਗੜ ਸਾਹਿਬ), ਦੂਜਾ ਸਥਾਨ – ਹੇਮਨਜੀਤ – (ਜ਼ਿਲ੍ਹਾ – ਹੁਸ਼ਿਆਰਪੁਰ ), ਤੀਜਾ ਸਥਾਨ – ਵੇਦਿਕਾ – (ਜ਼ਿਲ੍ਹਾ – ਮੁਕਤਸਰ ਸਾਹਿਬ) ਤੇ ਯੁਸਿਕ – ( ਜ਼ਿਲ੍ਹਾ – ਨਵਾਂ ਸ਼ਹਿਰ) ਨੇ ਲਿਆ।
ਅੰਡਰ -17 ( – 50 ਕਿਲੋ) ਚ ਪਹਿਲਾ ਸਥਾਨ – ਦਿਕਸ਼ਾ – (ਜ਼ਿਲ੍ਹਾ – ਰੁਪਨਗਰ), ਦੂਜਾ ਸਥਾਨ – ਸਿਨੇਹਾ ਕੁਮਾਰੀ – (ਜ਼ਿਲ੍ਹਾ – ਗੁਰਦਾਸਪੁਰ) , ਤੀਜਾ ਸਥਾਨ – ਅਦਿਤੀ ਸ਼ਰਮਾ – (ਜ਼ਿਲ੍ਹਾ – ਹੁਸ਼ਿਆਰਪੁਰ) ਤੇ ਆਨਾਮੀਕਾ – ( ਜ਼ਿਲ੍ਹਾ – ਬਠਿੰਡਾ ) ਦਾ ਰਿਹਾ।
ਜਿਸਨਾਸਟਿਕਸ –
ਅੰਡਰ -17 – ਆਲ ਰਾਉਂਡ ਸਰਵੋਤਮ ਜਿਮਨਾਸਟ ਚ ਪਹਿਲਾ ਸਥਾਨ – ਕ੍ਰਿਤੀਕਾ (ਜ਼ਿਲ੍ਹਾ – ਗੁਰਦਾਸਪੁਰ ) – ( ਪੁਆਇੰਟਸ – 36.40 ) ਤੇ ਰਵਨੀਤ ਕੌਰ – (ਜ਼ਿਲ੍ਹਾ – ਗੁਰਦਾਸਪੁਰ ) – (ਪੁਆਇੰਟਸ – 36.40 ) ਜਦਕਿ ਤੀਜਾ ਸਥਾਨ – ਗੁਰਨੂਰ – (ਜ਼ਿਲ੍ਹਾ – ਮੋਹਾਲੀ) ( ਪੁਆਇੰਟਸ – 35.45 ) ਦਾ ਰਿਹਾ।
ਅੰਡਰ -1 7 – ਫਲੋਰ ਐਕਸਰਸਾਇਜ ਚ ਪਹਿਲਾ ਸਥਾਨ – ਕ੍ਰਿਤੀਕਾ (ਜ਼ਿਲ੍ਹਾ – ਗੁਰਦਾਸਪੁਰ ) – ( ਪੁਆਇੰਟਸ – 10.40 ), ਦੂਜਾ ਸਥਾਨ – ਰਵਨੀਤ ਕੋਰ – (ਜ਼ਿਲ੍ਹਾ – ਗੁਰਦਾਸਪੁਰ ) – ( ਪੁਆਇੰਟਸ – 10.25 ), ਤੀਜਾ ਸਥਾਨ – ਗੁਰਨੂਰ – (ਜ਼ਿਲ੍ਹਾ – ਮੋਹਾਲੀ) ( ਪੁਆਇੰਟਸ – 9.05) ਦਾ ਰਿਹਾ।
ਅੰਡਰ -21 – ਫਾਇਨਲ ਟੀਮ ਨਤੀਜੇ ਚ ਪਹਿਲਾ ਸਥਾਨ – (ਜ਼ਿਲ੍ਹਾ – ਪਟਿਆਲਾ ) – ( ਪੁਆਇੰਟਸ – 171.50 ), ਦੂਜਾ ਸਥਾਨ – (ਜ਼ਿਲ੍ਹਾ –ਗੁਰਦਾਸਪੁਰ ) – ( ਪੁਆਇੰਟਸ – 169.90), ਤੀਜਾ ਸਥਾਨ – (ਜ਼ਿਲ੍ਹਾ ਸ਼੍ਰੀ ਅਮ੍ਰਿਤਸਰ ਸਾਹਿਬ- ) ( ਪੋਆਂਟਿਸ –111.25) ਦਾ ਰਿਹਾ।
ਅੰਡਰ -21 – ਆਲ ਰਾਉਂਡ ਬੈਸਟ ਜਿਮਨਾਸਟ ਚ ਪਹਿਲਾ ਸਥਾਨ – ਸੁਖਨੂਰਪ੍ਰੀਤ ਕੌਰ (ਜ਼ਿਲ੍ਹਾ – ਪਟਿਆਲਾ ) – ( ਪੁਆਇੰਟਸ – 38.80), ਦੂਜਾ ਸਥਾਨ – ਮੁਸਕਾਨ – (ਜ਼ਿਲ੍ਹਾ – ਗੁਰਦਾਸਪੁਰ ) – ( ਪੁਆਇੰਟਸ – 37.75), ਤੀਜਾ ਸਥਾਨ – ਆਭਾ – (ਜ਼ਿਲ੍ਹਾ – ਪਟਿਆਲਾ ) ( ਪੋਆਂਟਿਸ – 36.95 ) ਦਾ ਰਿਹਾ।
ਅੰਡਰ -21- ਫਲੋਰ ਐਕਸਰਸਾਇਜ਼ ਚ ਪਹਿਲਾ ਸਥਾਨ – ਸੁਖਨੂਰਪ੍ਰੀਤ ਕੌਰ (ਜ਼ਿਲ੍ਹਾ – ਪਟਿਆਲਾ) – ( ਪੁਆਇੰਟਸ –10.85 ), ਦੂਜਾ ਸਥਾਨ – ਮੁਸਕਾਨ – (ਜ਼ਿਲ੍ਹਾ – ਗੁਰਦਾਸਪੁਰ ) – ( ਪੁਆਇੰਟਸ – 10.50), ਤੀਜਾ ਸਥਾਨ –ਨਿਸ਼ਾ – (ਜ਼ਿਲ੍ਹਾ – ਗੁਰਦਾਸਪੁਰ) ( ਪੁਆਇੰਟਸ – 10.30) ਦਾ ਰਿਹਾ।