ਮੋਹਾਲੀ: ਮਾਨਵ ਮੰਗਲ ਸਮਾਰਟ ਸਕੂਲ, ਸੈਕਟਰ-88 ਦਾ ਪਹਿਲਾ ਸਾਲਾਨਾ ਸਾਂਸਕ੍ਰਿਤਿਕ ਸਮਾਗਮ ‘ਰਿਦਮਿਕਸ’ ਅੱਜ ਉਤਸ਼ਾਹ ਭਰੀ ਵਾਤਾਵਰਨ ‘ਚ ਧੂਮ ਧਾਮ ਨਾਲ ਮਨਇਆ ਗਿਆ। ਵਿਦਿਆਰਥੀ ਇਸ ਸਮਾਗਮ ਦੀ ਮੁੱਖ ਆਕਰਸ਼ਣ ਰਹੇ ਅਤੇ ਉਨ੍ਹਾਂ ਨੇ ਵੱਖ-ਵੱਖ ਸਾਂਸਕ੍ਰਿਤਿਕ ਵੰਨਗੀਆਂ ਰਾਹੀਂ ਅੱਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਦੀਆਂ ਉਪਲਬਧੀਆਂ ਪੇਸ਼ ਕਰਕੇ ਹੋਈ। ਵਿਦਿਆਰਥੀਆਂ ਨੇ ‘ਅਰਦਾਸ’ ਪ੍ਰਾਰਥਨਾ ਗੀਤ ਰਾਹੀਂ ਪਰਮਾਤਮਾ ਦੀ ਉਸਤੱਤ ਕੀਤੀ ਅਤੇ ਉਹਨਾਂ ਨੂੰ ਦੁਆਵਾਂ ਸੁਣਨ ਦੀ ਅਰਦਾਸ ਕੀਤੀ।
ਦਰਸ਼ਕਾਂ ਦੀਆਂ ਅੱਖਾਂ ਉਸ ਸਮੇਂ ਭਿੱਜ ਗਈਆਂ, ਜਦੋਂ ਵਿਦਿਆਰਥੀਆਂ ਨੇ ‘ਡੈਡ – ਮਾਈ ਸੁਪਰਹੀਰੋ’ ਪ੍ਰਸਤੁਤੀ ਰਾਹੀਂ ਪਿਤਾ ਪ੍ਰਤੀ ਆਪਣੀ ਅਟੱਲ ਮਮਤਾ ਅਤੇ ਸਨੇਹ ਪ੍ਰਗਟ ਕੀਤਾ। ਮਾਪਿਆਂ ਨੇ ਵੀ ਯੋਗ ਦੀ ਸ਼ਾਨਦਾਰ ਪੇਸ਼ਕਸ਼ ਦਾ ਆਨੰਦ ਮਾਣਿਆ।
ਵਿਦਿਆਰਥੀਆਂ ਨੇ ‘ਰਾਮਾਇਣ’ ਨੂੰ ਸੁੰਦਰ ਨਾਟਕ-ਨ੍ਰਿਤ ਭਾਵਨਾ ਰਾਹੀਂ ਪੇਸ਼ ਕਰਕੇ ਦਰਸ਼ਕਾਂ ਨੂੰ ਇੱਕ ਆਧਿਆਤਮਿਕ ਯਾਤਰਾ ‘ਤੇ ਲੈ ਗਏ। ‘ਦ ਅਨਸਟਾਪੇਬਲ’ ਵਲੋਂ ਜੋਸ਼ੀਲੀ ਅਤੇ ਸ਼ਕਤੀਭਰੀ ਪ੍ਰਸਤੁਤੀ ਨੇ ਪੂਰੇ ਸਮਾਗਮ ਨੂੰ ਉਤਸ਼ਾਹ ਨਾਲ ਭਰ ਦਿੱਤਾ।
ਮਾਨਵ ਮੰਗਲ ਸਮਾਰਟ ਸਕੂਲ ਦੇ ਗੱਭਰੂਆਂ ਤੇ ਮੁਟਿਆਰਾਂ ਨੇ ‘ਰੰਗ ਪੰਜਾਬ ਦੇ’ ਰਾਹੀਂ ਪੇਂਡੂ ਪੰਜਾਬੀ ਸਭਿਆਚਾਰ ਦੀ ਝਲਕ ਦਿੰਦੇ ਹੋਏ, ਜੋਸ਼ੀਲੇ ਭੰਗੜੇ ਤੇ ਰੰਗ-ਬਿਰੰਗੀ ਪੰਜਾਬੀ ਪਹਿਰਾਵੇ ਨਾਲ ਦਰਸ਼ਕਾਂ ਨੂੰ ਝੂਮਣ ‘ਤੇ ਮਜਬੂਰ ਕਰ ਦਿੱਤਾ।
ਮਾਪਿਆਂ ਨੇ ‘ਰਿਦਮਿਕਸ’ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕਠਿਨ ਮਿਹਨਤ ਦੀ ਭਰੀ ਪ੍ਰਸ਼ੰਸਾ ਕੀਤੀ। ਡਾਇਰੈਕਟਰ ਸੰਜਯ ਸਰਦਾਨਾ ਨੇ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਹਨਤ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਨੂੰ ਇੱਕ ਸ਼ਾਨਦਾਰ ਸਮਾਗਮ ਪੇਸ਼ ਕਰਨ ‘ਤੇ ਵਧਾਈ ਦਿੱਤੀ।