Follow us

16/02/2025 2:40 am

Search
Close this search box.
Home » News In Punjabi » ਚੰਡੀਗੜ੍ਹ » ਬਿਨਾਂ ਸਰਜਰੀ ਦੇ ਬੁਜ਼ੁਰਗ ਮਰੀਜਾਂ ਦੇ ਦਿਲ ਦੇ ਏਓਰਟਿਕ ਵਾਲਵ ਬਦਲਣਾ ਆਸਾਨ : ਡਾ. ਬਾਲੀ

ਬਿਨਾਂ ਸਰਜਰੀ ਦੇ ਬੁਜ਼ੁਰਗ ਮਰੀਜਾਂ ਦੇ ਦਿਲ ਦੇ ਏਓਰਟਿਕ ਵਾਲਵ ਬਦਲਣਾ ਆਸਾਨ : ਡਾ. ਬਾਲੀ

ਟੀ.ਏ.ਵੀ.ਆਰ. ਬਿਨਾਂ ਸਰਜਰੀ ਦੇ ਬਜ਼ੁਰਗ ਲੋਕਾਂ ਵਿਚ ਏਓਰਟਿਕ ਵਾਲਵ ਬਦਲਣ ਦਾ ਇੱਕ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਵਿਕਲਪ

ਡਾ. ਬਾਲੀ ਨੇ 50 ਬੁਜੁਰਗ ਮਰੀਜਾਂ ਦਾ ਕੀਤਾ ਸਫਲ ਇਲਾਜ਼

ਚੰਡੀਗੜ੍ਹ: TAVR is an effective and safe alternative to surgical aortic valve replacement in elderly people; Dr Bali ਮਨੁੱਖੀ ਦਿਲ ਵਿੱਚ ਚਾਰ ਵਾਲਵ ਹੁੰਦੇ ਹਨ, ਜੋ ਖੂਨ ਦੇ ਪ੍ਰਵਾਹ ਨੂੰ ਕੰਟਰੋਲ ਕਰਦੇ ਹਨ, ਪਰ ਕਈ ਵਾਰ ਇਹ ਸਹੀ ਢੰਗ ਨਾਲ ਖੁੱਲ੍ਹਦੇ ਅਤੇ ਬੰਦ ਨਹੀਂ ਹੁੰਦੇ, ਜਿਸ ਕਾਰਨ ਦਿਲ ਸਰੀਰ ਦੇ ਅੰਗਾਂ ਨੂੰ ਲੋੜੀਂਦਾ ਖੂਨ ਨਹੀਂ ਪਹੁੰਚਾ ਪਾਉਂਦਾ, ਜੋ ਘਾਤਕ ਹੋ ਸਕਦਾ ਹੈ। ਇਸ ਗੰਭੀਰ ਬਿਮਾਰੀ ਨੂੰ ਏਓਰਟਿਕ ਸਟੈਨੋਸਿਸ ਕਿਹਾ ਜਾਂਦਾ ਹੈ। ਟੀ.ਏ.ਵੀ.ਆਰ. (ਟਰਾਂਸਕੈਥੀਟਰ ਏਓਰਟਿਕ ਵਾਲਵ ਰੀਪਲੇਸਮੈਂਟ) ਏਓਰਟਿਕ ਸਟੈਨੋਸਿਸ ਦੇ ਇਲਾਜ਼ ਲਈ ਸੁਰੱਖਿਅਤ ਵਿਕਲਪ ਹੈ, ਜੋ ਬਿਨਾਂ ਸਰਜਰੀ ਦੇ ਕੀਤੀ ਜਾਂਦੀ ਹੈ।

ਡਾ: ਐਚ. ਕੇ. ਬਾਲੀ ਨੇ ਕਿਹਾ ਕਿ ਟੀ.ਏ.ਵੀ.ਆਰ. ਬਜ਼ੁਰਗਾਂ ਵਿੱਚ ਏਓਰਟਿਕ ਵਾਲਵ ਬਦਲਣ ਦਾ ਇੱਕ ਸੁਰੱਖਿਅਤ ਵਿਕਲਪ ਹੈ। ਉਨਾਂ ਦੱਸਿਆ ਕਿ ਹਾਲ ਹੀ ਦੌਰਾਨ ਏਓਰਟਿਕ ਸਟੈਨੋਸਿਸ ਨਾਲ ਪੀੜਿਤ 87 ਸਾਲਾਂ ਮਰੀਜ਼ ਗੰਭੀਰ ਹਾਲਤ ਵਿਚ ਹਸਪਤਾਲ ਆਇਆ, ਜਿਸਦੇ ਬਚਣ ਦੀ ਉਮੀਦ ਬਹੁਤ ਘੱਟ ਸੀ। ਉਥੇ ਹੀ ਉਮਰ ਜਿਆਦਾ ਹੋਣ ਦੇ ਨਾਲ ਨਾਲ ਹੋਰਨਾਂ ਗੰਭੀਰ ਬਿਮਾਰੀਆਂ ਦੇ ਕਾਰਨ ਉਸਦੀ ਦਿਲ ਦੀ ਸਰਜਰੀ ਸੰਭਵ ਨਹੀਂ ਸੀ। ਡਾ ਬਾਲੀ ਵਲੋਂ ਉਨਾਂ ਦੇ ਦਿਲ ਦੇ ਏਓਰਟਿਕ ਵਾਲਵ ਬਦਲਣ ਦੇ ਲਈ ਬਿਨਾਂ ਸਰਜਰੀ ਤਕਨੀਕ ਟੀ.ਏ.ਵੀ.ਆਰ. ਰਾਹੀਂ ਉਸਦਾ ਇਲਾਜ਼ ਕੀਤਾ ਅਤੇ ਉਹ ਅੱਜ ਸਾਡੇ ਵਿਚ ਪੁਰੀ ਤਰਾਂ ਨਾਲ ਤੰਦਰੁਸਤ ਹਨ।

70 ਤੋਂ 85 ਸਾਲ ਦੀ ਉਮਰ ਦੇ ਦਿਲ ਦੇ ਰੋਗੀਆਂ, ਜਿਨ੍ਹਾਂ ਨੇ ਟੀ.ਏ.ਵੀ.ਆਰ. ਕਰਵਾਇਆ, ਦੀ ਮੌਜੂਦਗੀ ਵਿੱਚ ਇਸ ਗੈਰ-ਸਰਜੀਕਲ ਪ੍ਰਕਿਰਿਆ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਕਾਰਡੀਅਕ ਸਾਇੰਸਿਜ਼ ਲਿਵਾਸਾ ਗਰੁੱਪ ਆਫ ਹਸਪਤਾਲ ਦੇ ਚੇਅਰਮੈਨ ਡਾ. ਐਚ.ਕੇ. ਬਾਲੀ ਨੇ ਕਿਹਾ ਕਿ ਇਹ ਇੱਕ ਘੱਟੋ-ਘੱਟ ਹਮਲਾਵਰ ਪ੍ਰਕਿਰਿਆ ਹੈ, ਜਿਸ ਵਿੱਚ ਓਪਨ ਹਾਰਟ ਸਰਜਰੀ ਤੋਂ ਬਿਨਾਂ ਪੁਰਾਣੇ (ਖਰਾਬ) ਵਾਲਵ ਨੂੰ ਹਟਾਏ ਬਿਨਾਂ, ਰੋਗੀ ਵਾਲਵ ਦੇ ਅੰਦਰ ਇੱਕ ਨਵਾਂ ਵਾਲਵ ਰੱਖਿਆ ਜਾਂਦਾ ਹੈ।

ਟੀ.ਏ.ਵੀ.ਆਰ. ਇੱਕ ਸਫਲ ਇਲਾਜ ਪ੍ਰਕਿਰਿਆ ਵੀ ਹੈ ਕਿਉਂਕਿ ਏਓਰਟਿਕ ਸਟੈਨੋਸਿਸ ਮੁੱਖ ਤੌਰ ‘ਤੇ ਬਜ਼ੁਰਗ ਮਰੀਜ਼ਾਂ ਵਿੱਚ ਪਾਇਆ ਜਾਂਦਾ ਹੈ ਅਤੇ ਉਹ ਅਕਸਰ ਗੁਰਦੇ, ਫੇਫੜੇ ਜਾਂ ਸ਼ੂਗਰ ਆਦਿ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਹੁੰਦੇ ਹਨ ਜਾਂ ਪਹਿਲਾਂ ਹੀ ਵਾਲਵ ਪਾ ਚੁੱਕੇ ਹੁੰਦੇ ਹਨ। ਇਸ ਲਈ, ਓਪਨ ਹਾਰਟ ਸਰਜਰੀ ਰਾਹੀਂ ਸਰਜੀਕਲ ਵਾਲਵ ਪਾਉਣਾ ਜੋਖਮ ਤੋਂ ਬਿਨਾਂ ਨਹੀਂ ਹੈ।
ਸ਼ੁਰੂ ਵਿੱਚ, ਟੀ.ਏ.ਵੀ.ਆਰ. ਸਿਰਫ਼ ਉਹਨਾਂ ਮਰੀਜ਼ਾਂ ਵਿੱਚ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਓਪਨ ਹਾਰਟ ਸਰਜਰੀ ਰਾਹੀਂ ਵਾਲਵ ਪਾਉਣਾ ਜਾਨਲੇਵਾ ਸੀ। ਡਾ. ਬਾਲੀ ਨੇ ਕਿਹਾ ਕਿ ਵਧਦੇ ਤਜ਼ਰਬੇ ਅਤੇ ਬਿਹਤਰ ਵਾਲਵ ਦੀ ਉਪਲਬਧਤਾ ਦੇ ਨਾਲ, ਹੁਣ ਏਓਰਟਿਕ ਸਟੈਨੋਸਿਸ ਵਾਲੇ ਬਜ਼ੁਰਗ ਮਰੀਜ਼ਾਂ ਦੇ ਇਲਾਜ ਲਈ ਟੀ.ਏ.ਵੀ.ਆਰ. ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਡਾ. ਬਾਲੀ, ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਟੀ.ਏ.ਵੀ.ਆਰ. ਰਾਹੀਂ 50 ਤੋਂ ਵੱਧ ਬਜ਼ੁਰਗਾਂ ਦਾ ਇਲਾਜ ਕੀਤਾ ਹੈ, ਨੇ ਕਿਹਾ ਕਿ ਭਾਰਤ ਵਿੱਚ, ਖਾਸ ਤੌਰ ‘ਤੇ ਬਜ਼ੁਰਗ ਲੋਕਾਂ ਵਿੱਚ ਐਓਰਟਿਕ ਸਟੈਨੋਸਿਸ ਲਗਾਤਾਰ ਵੱਧ ਰਿਹਾ ਹੈ। ਇਹ 80 ਸਾਲ ਤੋਂ ਵੱਧ ਉਮਰ ਦੇ ਦੋ ਪ੍ਰਤੀਸ਼ਤ ਅਤੇ 90 ਸਾਲ ਤੋਂ ਵੱਧ ਉਮਰ ਦੇ ਚਾਰ ਪ੍ਰਤੀਸ਼ਤ ਲੋਕਾਂ ਵਿੱਚ ਪਾਇਆ ਜਾਂਦਾ ਹੈ। ਅਜਿਹੀਆਂ ਸਥਿਤੀਆਂ ਵਿੱਚ, ਟੀ.ਏ.ਵੀ.ਆਰ. ਇੱਕ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਵਿਕਲਪ ਦੇ ਰੂਪ ਵਿੱਚ ਉੱਭਰਿਆ ਹੈ, ਅਤੇ ਕੁਝ ਘੰਟਿਆਂ ਵਿੱਚ ਪੂਰੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ। ਮਰੀਜ਼ ਨੂੰ ਅਗਲੇ ਦਿਨ ਐਂਬੂਲਟਰੀ ਬਣਾਇਆ ਜਾਂਦਾ ਹੈ ਅਤੇ 2 ਜਾਂ 3 ਦਿਨਾਂ ਵਿੱਚ ਛੁੱਟੀ ਦੇ ਦਿੱਤੀ ਜਾਂਦੀ ਹੈ।

dawnpunjab
Author: dawnpunjab

Leave a Comment

RELATED LATEST NEWS