Follow us

07/10/2024 4:54 am

Search
Close this search box.
Home » News In Punjabi » ਨਗਰ ਨਿਗਮ ਵੱਲੋਂ ਕੂੜਾ ਪ੍ਰਬੰਧਨ ਤਕਨੀਕਾਂ ਨਾਲ ਵਿਦਿਆਰਥੀਆਂ ਨੂੰ ਜੋੜਨ ਅਤੇ ਜਾਗਰੂਕ ਕਰਨ ਦੀ ਮੁਹਿੰਮ

ਨਗਰ ਨਿਗਮ ਵੱਲੋਂ ਕੂੜਾ ਪ੍ਰਬੰਧਨ ਤਕਨੀਕਾਂ ਨਾਲ ਵਿਦਿਆਰਥੀਆਂ ਨੂੰ ਜੋੜਨ ਅਤੇ ਜਾਗਰੂਕ ਕਰਨ ਦੀ ਮੁਹਿੰਮ

ਨਗਰ ਨਿਗਮ ਵੱਲੋਂ ਕੂੜਾ ਪ੍ਰਬੰਧਨ ਤਕਨੀਕਾਂ ਨਾਲ ਵਿਦਿਆਰਥੀਆਂ ਨੂੰ ਜੋੜਨ ਅਤੇ ਜਾਗਰੂਕ ਕਰਨ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ

ਸਕੂਲੀ ਵਿਦਿਆਰਥੀਆਂ ਵੱਲੋਂ ਨਿਗਮ ਦੇ ਕੂੜਾ ਨਿਪਟਾਰਾ ਯਤਨਾਂ ਨਾਲ ਸਾਂਝ ਪਾਉਣ ਲਈ ਕੀਤਾ ਜਾ ਰਿਹਾ ਰੋਜ਼ਾਨਾ ਦੌਰਾ

ਐੱਸ ਏ ਐੱਸ ਨਗਰ : ਨਗਰ ਨਿਗਮ ਮੋਹਾਲੀ ਵੱਲੋਂ ਕੂੜਾ ਪ੍ਰਬੰਧਨ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਇਸ ਮੁਹਿੰਮ ਨਾਲ ਜੋੜ ਕੇ ਆਪਣੇ ਆਲੇ ਦੁਆਲੇ ਦੇ ਕੂੜੇ ਦੇ ਟਿਕਾਊ ਪ੍ਰਬੰਧਨ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਕਮਿਸ਼ਨਰ ਮੋਹਾਲੀ ਨਗਰ ਨਿਗਮ ਸ੍ਰੀਮਤੀ ਨਵਜੋਤ ਕੌਰ ਅਨੁਸਾਰ ਉੁਨ੍ਹਾਂ ਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਇਹ ਪ੍ਰੋਗਰਾਮ ਜਿਸ ਨੂੰ ‘ਸਸਟੇਨੇਬਿਲਟੀ ਲੀਡਰਜ਼’ ਦਾ ਨਾਮ ਦਿੱਤਾ ਗਿਆ ਹੈ, ਨੂੰ ਤਿਆਰ ਵੀ ਇੱਕ ਗਿਆਰਵੀਂ ਕਲਾਸ ਦੀ ਸਕੂਲੀ ਵਿਦਿਆਰਥਣ ਸੁਹਾਨੀ ਸ਼ਰਮਾ ਨੇ ਕੀਤਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਸਵੱਛ ਭਾਰਤ ਮਿਸ਼ਨ ਵਿੱਚ ਤਬਦੀਲੀ ਦੇ  ਵਾਹਕ ਬਣਨ ਲਈ ਜਾਗਰੂਕ ਕਰਨਾ ਹੈ ਕਿਉਂਕਿ ਨੌਜਵਾਨ ਦੇਸ਼ ਦਾ ਭਵਿੱਖ ਹਨ। ਪ੍ਰੋਗਰਾਮ ਵਿੱਚ ਲਾਈਵ ਸੈਸ਼ਨ, ਵੈਬਿਨਾਰ, ਕੂੜਾ ਪ੍ਰਬੰਧਨ ਸਥਾਨਾਂ ਦੀ ਫੀਲਡ ਵਿਜ਼ਿਟ, ਅਤੇ ਨਵੀਂਆਂ ਪਹਿਲਕਦਮੀਆਂ ਵਾਲੇ ਪ੍ਰੋਜੈਕਟ ਸ਼ਾਮਲ ਹਨ, ਜੋ ਵਿਦਿਆਰਥੀਆਂ ਨੂੰ ਰਹਿੰਦ-ਖੂੰਹਦ ਪ੍ਰਬੰਧਨ ਅਤੇ ਜ਼ਿੰਮੇਵਾਰ ਨਾਗਰਿਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਇਸੇ ਲੜੀ ਵਿੱਚ ਮੁਲਾਂਪੁਰ ਦੇ ਸਰਕਾਰੀ ਸਕੂਲ ਦੇ 50 ਤੋਂ ਵੱਧ ਵਿਦਿਆਰਥੀਆਂ ਨੇ ਕਲ੍ਹ ਨਗਰ ਨਿਗਮ ਮੋਹਾਲੀ ਦੇ ਕੂੜਾ ਪ੍ਰਬੰਧਨ ਦੇ ਯਤਨਾਂ ਬਾਰੇ ਜਾਣਨ ਲਈ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਬਾਗਬਾਨੀ ਰਹਿੰਦ-ਖੂੰਹਦ ਦੀ ਖਾਦ ਬਣਾਉਣ ਲਈ ਨੇਚਰ ਪਾਰਕ, ਰਸੋਈ ਦੀ ਰਹਿੰਦ-ਖੂੰਹਦ ਲਈ ਕੰਪੋਸਟ ਪਿਟਸ, ਵੇਸਟ ਸ਼ੈੱਡਿੰਗ ਅਤੇ ਬੇਲਿੰਗ ਮਸ਼ੀਨਾਂ, ਨਾਰੀਅਲ ਕੱਟਣ, ਅਤੇ ਵਰਮੀ ਕੰਪੋਸਟਿੰਗ ਅਤੇ ਗਊ-ਗੋਬਰ ਦਾ ਨਿਪਟਾਰਾ ਦੇਖਣ ਲਈ ਕੈਟਲ ਪੌਂਡ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਸੁਹਾਨੀ ਦੀ ਪਹਿਲਕਦਮੀ ’ਤੇ ਹੀ ਨਗਰ ਨਿਗਮ ਦੇ ਸ਼ਮਸ਼ਾਨਘਾਟ ਵਿੱਚ ਗੋਬਰ ਤੇ ਨਾਰੀਅਲ ਦੇ ਛਿੱਲੜਾਂ ਬਾਰੀਕ ਕਰਕੇ ਰਲਾ ਕੇ ਬਣਾਏ ਜਾ ਰਹੇ ਗੋਕਾਠ, ਲੱਕੜ ਦੇ ਬਾਲਣ ਦੇ ਬਦਲ ਵਜੋਂ ਪੇਸ਼ ਕੀਤੇ ਗਏ ਹਨ। ਇਸ ਨਾਲ ਜਿੱਥੇ ਗੋਬਰ ਦੀ ਬੇਹਤਰ ਵਰਤੋਂ ਹੋ ਰਹੀ ਹੈ, ਉੱਥੇ ਨਾਰੀਅਲ ਦਾ ਪਾਣੀ ਪੀਣ ਬਾਅਦ ਕੂੜੇ ’ਚ ਸੁੱਟੇ ਜਾਂਦੇ ਖੋਪਿਆਂ ਨੂੰ ਵੀ ਵਰਤੋਂ ’ਚ ਲਿਆਂਦਾ ਜਾ ਰਿਹਾ ਹੈ।

ਕਮਿਸ਼ਨਰ ਨਵਜੋਤ ਕੌਰ ਅਨੁਸਾਰ ‘ਸਸਟੇਨੇਬਿਲਟੀ ਲੀਡਰਜ਼’ ਪ੍ਰੋਗਰਾਮ ‘ਸਵੱਛਤਾ ਹੀ ਸੇਵਾ’ ਮੁਹਿੰਮ ਨਾਲ ਮੇਲ ਖਾਂਦਾ ਹੋਣ ਕਾਰਨ, ਨਗਰ ਨਿਗਮ ਇਸ ’ਚ ਵੱਧ ਤੋਂ ਵੱਧ ਸਕੂਲੀ ਵਿਦਿਆਰਥੀਆਂ ਦੀ ਸ਼ਮੂਲੀਅਤ ਦੇ ਸਿਖਿਆ ਵਿਭਾਗ ਨਾਲ ਮਿਲ ਕੇ ਯਤਨ ਕਰ ਰਿਹਾ ਹੈ।
ਜ਼ਿਲ੍ਹਾ ਸਿਖਿਆ ਅਫ਼ਸਰ ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਹੁਣ ਤੱਕ ਸਰਕਾਰੀ ਹਾਈ ਸਕੂਲ, ਕੁੰਭੜਾ, ਸਰਕਾਰੀ ਹਾਈ ਸਕੂਲ ਮਟੋਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ1, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼ 11, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਖਰੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੀੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਬਡਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੋਲੀ ਬੈਦਵਾਨ ਦੇ 550 ਤੋਂ ਵਧੇਰੇ ਵਿਦਿਆਰਥੀ ਇਸ ਪ੍ਰੋਗਰਮ ਨਾਲ ਫ਼ੀਲਡ ਦੌਰੇ ਦੇ ਰੂਪ ’ਚ ਸਾਂਝ ਪਾ ਚੁੱਕੇ ਹਨ। ਹੁਣ ਤੱਕ 1150 ਵਿਦਿਆਰਥੀ ਇਸ ਪ੍ਰੋਗਰਾਮ ਤਹਿਤ ਰਜਿਸਟਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ, ਵਿਦਿਆਰਥੀਆਂ ਨੂੰ ਉਹਨਾਂ ਦੇ ਖੇਤਰ ਦੇ ਤਜ਼ਰਬਿਆਂ ਦੇ ਅਧਾਰ ਤੇ ਗਤੀਵਿਧੀਆਂ ਨਿਰਧਾਰਤ ਕੀਤੀਆਂ ਜਾਣਗੀਆਂ। ਇਸ ਫੀਲਡ ਵਿਜ਼ਿਟ ਮੌਕੇ ਸ਼੍ਰੀਮਤੀ ਵੰਦਨਾ ਸੁਖੀਜਾ ਕਮਿਊਨਿਟੀ ਫੈਸੀਲੀਟੇਟਰ, ਡਾ. ਵਰਿੰਦਰ ਕੌਰ ਠੋਸ ਕੂੜਾ ਪ੍ਰਬੰਧਨ ਮਾਹਿਰ ਅਤੇ ਆਈ ਈ ਸੀ ਕੋਆਰਡੀਨੇਟਰ ਸ਼੍ਰੀਮਤੀ ਆਰਜ਼ੂ ਤੰਵਰ ਮੌਜੂਦ ਸਨ।

dawn punjab
Author: dawn punjab

Leave a Comment

RELATED LATEST NEWS

Top Headlines

ਭਾਜਪਾ ਦਾ ਕਾਰਾ ਸ਼ਰਮਨਾਕ, ਬਲਾਤਕਾਰੀ ਅਤੇ ਕਾਤਲ ਸੌਦਾ ਸਾਧ ਦੇ ਸਤਿਸੰਗ ਵਿਚ ਮੰਗੀਆਂ ਗਈਆਂ ਭਾਜਪਾ ਲਈ ਵੋਟਾਂ : ਕੁਲਜੀਤ ਸਿੰਘ ਬੇਦੀ

ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਦੇ ਖੁਲਾਸੇ ਉੱਤੇ ਡਿਪਟੀ ਮੇਅਰ ਨੇ ਭਾਜਪਾ ਨੂੰ ਜਵਾਬ ਦੇਣ ਲਈ ਕਿਹਾ ਐਸ.ਏ.ਐਸ. ਨਗਰ: ਮੋਹਾਲੀ

Live Cricket

Rashifal