Follow us

24/11/2024 6:41 am

Search
Close this search box.
Home » Chandigarh » ਡਿਪਟੀ ਮੇਅਰ ਨੇ ਦਿੱਤੀ ਅਮਨਪ੍ਰੀਤ ਕੌਰ ਨੂੰ ਜੱਜ ਬਨਣ ਦੀ ਵਧਾਈ, ਕੀਤਾ ਸਨਮਾਨਿਤ

ਡਿਪਟੀ ਮੇਅਰ ਨੇ ਦਿੱਤੀ ਅਮਨਪ੍ਰੀਤ ਕੌਰ ਨੂੰ ਜੱਜ ਬਨਣ ਦੀ ਵਧਾਈ, ਕੀਤਾ ਸਨਮਾਨਿਤ

ਮੋਹਾਲੀ ਦੀ ਧੀ ਦੇਵੇਗੀ ਲੋਕਾਂ ਨੂੰ ਇਨਸਾਫ : ਬੇਦੀ

ਮੋਹਾਲੀ: ਫੇਜ਼-1 ਦੀ ਵਸਨੀਕ ਅਮਨਪ੍ਰੀਤ ਕੌਰ ਵਲੋਂ ਪੀ.ਸੀ.ਐਸ. ਜੁਡੀਸ਼ਰੀ ਦੀ ਪ੍ਰੀਖਿਆ ਪਾਸ ਕਰਨ ਉੱਤੇ ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਮਨਪ੍ਰੀਤ ਕੌਰ ਨਾਲ ਉਸਦੇ ਘਰ ਪਹੁੰਚ ਕੇ ਮੁਲਾਕਾਤ ਕੀਤੀ ਅਤੇ ਉਸਨੂੰ ਸਨਮਾਨਿਤ ਕੀਤਾ।


ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਸ਼ਹਿਰ ਲਈ ਬਹੁਤ ਵੱਡੇ ਮਾਣ ਦੀ ਗੱਲ ਹੈ ਕਿ ਆਪਣੇ ਮਾਪਿਆਂ ਦੀ ਇਕਲੌਤੀ ਧੀ ਅਮਨਪ੍ਰੀਤ ਕੌਰ ਇਸ ਪ੍ਰੀਖਿਆ ਨੂੰ ਪਾਸ ਕਰਕੇ ਜੱਜ ਬਨਣ ਜਾ ਰਹੀ ਹੈ ਅਤੇ ਲੋਕਾਂ ਨੂੰ ਇਨਸਾਫ ਦੇਵੇਗੀ। ਉਨ੍ਹਾਂ ਕਿਹਾ ਕਿ ਅਮਨਪ੍ਰੀਤ ਕੌਰ ਦੇ ਪਿਤਾ ਸ. ਤੇਗ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਸ਼ਲਾਘਾ ਦੇ ਪਾਤਰ ਹਨ ਜਿਨ੍ਹਾਂ ਨੇ ਆਪਣੀ ਬੇਟੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕੀਤੀ ਅਤੇ ਆਪਣੀ ਧੀ ਨੂੰ ਕਿਸੇ ਗੱਲ ਦੀ ਕਮੀ ਨਹੀਂ ਆਉਣ ਦਿੱਤੀ।


ਡਿਪਟੀ ਮੇਅਰ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਬੱਚੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਅਤੇ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਹਰ ਪੱਖੋਂ ਸਪੋਰਟ ਕਰ ਰਹੇ ਹਨ। ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲ.ਐਲ.ਐਮ. ਕੀਤੀ ਹੈ।

ਉਸਨੇ ਦੱਸਿਆ ਕਿ ਪੀ.ਸੀ.ਐਸ.(ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰਨ ਲਈ ਉਸਨੇ ਸਖ਼ਤ ਮਿਹਨਤ ਕੀਤੀ ਅਤੇ ਹੁਣ ਉਸਨੂੰ ਸਫਲਤਾ ਮਿਲੀ ਹੈ। ਇਸ ਮੌਕੇ ਉਨ੍ਹਾਂ ਨਾਲ ਫੇਜ਼-1 ਦੇ ਸਮਾਜਸੇਵੀ ਅਸ਼ੋਕ ਕੌਂਡਲ, ਸੁਰਿੰਦਰ ਸ਼ਰਮਾ, ਅਨੂੰ ਗਰਗ, ਜਗਰੂਪ ਸਿੰਘ ਫੇਜ਼-2 ਸਮੇਤ ਹੋਰ ਪਤਵੰਤੇ ਸੱਜਣ ਹਾਜਿਰ ਸਨ।..

dawn punjab
Author: dawn punjab

Leave a Comment

RELATED LATEST NEWS

Top Headlines

ਜ਼ਿਲ੍ਹਾ ਹਸਪਤਾਲ ‘ਚ ਕਿਡਨੀ ਬਾਇਓਪਸੀ ਸੇਵਾਵਾਂ ਸ਼ੁਰੂ  ਸਰਕਾਰੀ ਸਿਹਤ ਸੰਭਾਲ ਖੇਤਰ ‘ਚ ਅਹਿਮ ਪ੍ਰਾਪਤੀ – ਡਾ. ਚੀਮਾ  ਐਸ.ਏ.ਐਸ.ਨਗਰ : ਸਿਹਤ

Live Cricket

Rashifal