ਅੱਜ 16 ਸਤੰਬਰ ਨੂੰ ਗੁਰਸ਼ਰਨ ਭਾਅ ਜੀ ਦੇ ਜਨਮ ਦਿਨ ’ਤੇ ਚੇਤੇ ਕਰਦਿਆਂ
Gursharan Bha Ji : ਗੁਰਸ਼ਰਨ, ਭਗਤ ਸਿੰਘ ਦੀ ਕੀ ਲੱਗਦਾ/ ਸੰਜੀਵਨ ਸਿੰਘ
ਅਸੀ ਚਾਹੁੰਨੇ ਆਂ, ਭਗਤ ਸਿੰਘ ਫੇਰ ਆਵੇ ਸਾਨੂੰ ਨਸ਼ਿਆਂ, ਫਿਰਕਾਪ੍ਰਸਤੀ, ਜਾਤ-ਪਾਤ, ਭ੍ਰਿਸ਼ਟਾਚਾਰ ਦੇ ਗਧੀ-ਗੇੜ ‘ਚੋਂ ਕੱਢਣ ਲਈ। ਸਾਡੇ ਵਾਸਤੇ ਕੱੁਲੀ, ਗੱੁਲੀ ਤੇ ਜੁੱਲੀ ਦਾ ਹੀਲਾ ਕਰਨ ਲਈ। ਭਗਤ ਸਿੰਘ ਵਾਰ ਫੇਰ ਆਵੇ ਹੀ ਆਵੇ।
ਸਾਨੂੰ ਸੰਕਟਾਂ, ਦੱੁਖ਼ਾਂ-ਤਕਲੀਫ਼ਾਂ ਤੋਂ ਖਹਿੜਾ ਛਡਵਾਉਂਣ ਲਈ, ਲੋੜ੍ਹਾਂ ਤੇ ਥੌੜ੍ਹਾ ਦੇ ਹੱਲ ਲਈ, ਸਾਡੇ ਸੁਪਨਿਆਂ ਤੇ ਖ਼ੁਆਬਾ ਨੂੰ ਸਾਕਾਰ ਕਰਨ ਲਈ, ਹੁਣ ਤਾਂ ਭਗਤ ਸਿੰਘ ਨੂੰ ਆਉਂਣਾ ਹੀ ਪਊ।
ਅਸੀਂ ਆਪਣੀਆਂ ਮੋਟਰਾ-ਕਾਰਾਂ ਪਿੱਛੇ, ਸਕੂਟਰਾਂ, ਮੋਟਰ-ਸਾਇਕਲਾਂ ਪਿੱਛੇ, ਝੱਗਿਆਂ-ਟੀ, ਬੂਨੈਣਾ ਉੱਤੇ ਭਗਤ ਸਿੰਘ ਦੀ ਮੁੱਛ ਨੂੰ ਤਾਓ ਦਿੰਦੇ ਦੀ ਤਸਵੀਰਾਂ-ਸਟਿਕਰ ਵੀ ਲਗਵਾ ਕੇ, ਭਗਤ ਸਿੰਘ ਵਰਗੀ ਬਸੰਤੀ ਪੱਗ ਬੰਨ ਕੇ ਆਪਣਾ ਫਰਜ਼ ਪੂਰਾ ਕਰ ਤਾਂ ਦਿੱਤਾ। ‘ਲੱਗਦੈ ਇਕ ਵਾਰ , ਫੇਰ ਆਉਂਣਾ ਪਊ’। ਦੇ ਸਟੀਕਰ ਲਾਅ ਕੇ ਅਸੀਂ ਆਪਣਾ ਕਖਮ ਕਰ ’ਤਾ। ਹੁਣ ਤਾਂ ਯਾਰ ਭਗਤ ਸਿਆਂਹ, ਸਾਡੇ ਨੇਤਾ ਵੀ ਤੇਰੇ ਵਰਗੀਆਂ ਪੱਗਾਂ ਬੰਨਦੇ ਨੇ ।ਕੁੜਤੇ ਪਜ਼ਾਮੇ ਲੱਗ ਪਾਉਂਣ, ਜਮ੍ਹਾਂ ਈ ਤੇਰੇ ਵਰਗੇ।ਹੁਣ ਤਾਂ ਅਸੀਂ ਮੱੁਛ ਨੂੰ ਤਾਓ ਵੀ ਦਿੰਨੇ ਆ, ਜਿਮੇਂ ਤੂੰ ਦਿੰਦਾ ਸੀ॥ਹੁਣ ਤਾਂ ਆਜਾ ਯਾਰ ਭਗਤ ਸਿਆਂਹ, ਆਜਾ ਯਾਰਾਂ। ਇਕ ਵਾਰ ਜੰਮ ਸੂਰਮਿਆਂ, ਇਕ ਵਾਰ ਫੇਰ ਜੰਮ, ਕਿਸੇ ਮਾਂ ਦੀ ਸੁੱਲਖਣੀ ਕੱੁਖ ’ਚੋ।ਸਾਡੇ ਆਲੂੀ ਬੇੜੀ ਲਾਅ ਬੰਨ੍ਹੇ।
ਪਰ ਇਕ ਗੱਲ ਚੇਤੇ ਰੱਖੀ ਜੰਮੀ ਜ਼ਰੂਰ ਪਰ ਸਾਡੇ ਘਰ ਨਾ ਜੰਮੀ, ਕਿਸੇ ਹੋਰ ਦੇ ਘਰ ਜੰਮੀ।ਤੰੂ ਲੈਣੇ ਨੇ ਪੰਗੇ ਜਣੇ-ਖਣੇ ਨਾਲ।ਅਸੀਂ ਆ ਬਾਲ-ਬੱਚੇਦਾਰ, ਕਬੀਲਦਾਰ, ਸਾਊ ਤੇ ਸ਼ਰੀਫ, ਉਹ ਵੀ ਪੱੁਜ ਕੇ।ਜੇ ਸਾਡੀ ਕੋਈ ਇਕ ਗੱਲ ’ਤੇ ਥੱਪੜ ਜੜ੍ਹ ਦਵੇਂ ਤਾਂ ਅਸੀਂ ਦੂਈ ਗੱਲ ਮੂਹਰੇ ਕਰ ਦਿੰਨੇ ਆਂ। ਅਹਿੰਸਾਵਾਦੀ ਜੋ ਹੋਏ।ਜੇ ਅਸੀਂ ਪੈਗੇ ਪੰਗਿਆਂ ’ਚ ਤਾਂ ਸਾਡੇ ਤੇ ਤਾਂ ਕੇਸ-ਕੂਸ ਦਰਜ ਹੋ ਜੂੰ। ਕਹਿੰਦੇ ਨੇ, ਵੀਜ਼ਾ ਤਾਂ ਕੀ, ਪਾਸਪੋਰਟ ਬਣਾਉਂਣ ਲਈ ਵੀ ਫਾਰਮ ਦੇ ਖ਼ਾਨੇ ’ਚ ਲਿਖਣਾਂ ਪੈਂਦਾ ਐ, ਕੋਈ ਪੁਲਿਸ ਕੇਸ ਤਾਂ ਨ੍ਹੀਂ।ਅਸੀਂ ਹੋਣੈ ਅਬਰੋਡ ਮੁਲਕ ਸੈਂਟਲ ਕਿਸੇ ਬਾਰਲੇ ਮੁਲਕ ਕਨੈਡਾ, ਅਮਰੀਕਾ, ਇੰਗਲੈਂਡ। ਇੱਥੇ ਹੈ ਕੀ ਮਿੱਟੀ, ਘੱਟੇ ਤੋਂ ਬਿਨ੍ਹਾਂ।ਬਾਬੂ ਚਾਹ-ਪਾਣੀ ਬਿਨ੍ਹਾਂ ਅੱਖ ਚੱਕ ਨੇ ਨ੍ਹੀ ਦੇਖਦੇ।ਇਹ ਵੀ ਪਤਾ ਨਹੀਂ,ਕਦ ਕੋਈ ਕੋਈ ਕਪੜੇ ਦੇਖ ਕੇ ਬੁਲਾਦੇ ਪਾਰ। ਤੂੰ ਹੀ ਯਾਰ ਸਾਂਭ ਆ ਕੇ ਕੰਜਰਖ਼ਾਨਾ।
ਭਗਤ ਸਿੰਘ ਜੰਮੇ ਜ਼ਰੂਰ ਪਰ ਸਾਡੇ ਨ੍ਹੀਂ, ਗੁਆਂਢੀਆਂ ਦੇ।ਭਾਵੇਂ ਆਟੇ ਵਿਚ ਲੂਣ ਹੀ ਸਹੀ, ਪੋਟਿਆ ’ਤੇ ਗਿਣਨ ਜੋਗੇ ਪਰ ਅਜਿਹੇ ਲੋਕ ਵੀ ਹੈਗੇ ਹਾਲੇ ਜਿਹੜੇ ਨਾ ਤਾਂ ਭਗਤ ਸਿੰਘ ਦੇ ਆਪਣੇ ਘਰ ਜੰਮਣੇ ਤੋਂ ਖੋਫਜ਼ਦਾ ਨੇ, ਨਾ ਹੀ ਆਪ ਭਗਤ ਸਿੰਘ ਬਨਣ ਤੋਂ ਭੈਅਭੀਤ।ਉਹ ਤਾਂ ਸਗੋਂ ਭਗਤ ਸਿੰਘ ਦੇ ਖ਼ਿਆਲਾ ਤੇ ਵਿਚਾਰਾਂ ਦੀ ਜੋਤ ਨੂੰ ਹਰ ਘਰ, ਹਰ ਦਰ ’ਤੇ ਜਗਾ ਰਹੇ ਨੇ।ਭਗਤ ਸਿੰਘ ਵਰਗੀ ਦਲੇਰੀ, ਬੇਬਾਕੀ, ਬੇਖੋਫ਼ੀ ਨਾਲ ਦੂਸ਼ਿਤ, ਭ੍ਰਿਸ਼ਟ ਅਤੇ ਗੰਧਲੇ ਹੋ ਗਏ ਸਮਾਜਿਕ ਤਾਣੇ-ਬਾਣੇ ਦੀ ਉਲਝੀ ਹੋਈ ਤੰਦ ਨੂੰ ਸੁਲਝਾਉਣ ਦੇ ਗੰਭੀਰ ਤੇ ਸੁਹਿਰਦ ਯਤਨ ਕਰ ਰਹੇ ਨੇ।ਭੈਅਭੀਤ, ਡਰੀ ਹੋਈ ਤੇ ਸਹਿਮੀ ਅਵਾਮ ਨੂੰ ਚਿੜ੍ਹੀਆਂ ਤੋਂ ਸ਼ੇਰ ਬਣਾਉਣ ਲਈ ਹਰ ਧਰਮ, ਜਾਤ, ਫ਼ਿਰਕੇ, ਰੰਗ ਤੇ ਨਸਲ ਦੇ ਲੋਕ ਉਨ੍ਹਾਂ ਨੂੰ ਹਲੂਣ ਰਹੇ ਨੇ, ਹਲਾਸ਼ੇਰੀ ਦੇ ਰਹੇ ਨੇ।ਇੰਨ੍ਹਾਂ ਵਤਨਪ੍ਰਸਤਾਂ ਦੇ ਕਾਫ਼ਲੇ ਵਿਚ ਕੱੁਝ ਕਲਮਕਾਰ ਤੇ ਕਲਾਕਾਰ ਵੀ ਸ਼ਾਮਿਲ ਨੇ।
ਕਲਮ ਤੇ ਕਲਾ ਦੇ ਅੰਬਰ ਵਿਚ ਜਿਸ ਗ਼ੈਰਤਮੰਦ ਇਨਸਾਨ ਦਾ ਨਾਂ ਧਰੂ ਤਾਰੇ ਵਾਂਗ ਲਿਸ਼ਕ ਰਿਹੈ। ਉਸ ਧਰੂ ਤਾਰੇ ਦਾ ਨਾਂ ਹੈ ਗੁਰਸ਼ਰਨ ਭਾਅ ਜੀ, ਭਾਈ ਮੰਨਾ ਸਿੰਘ।ਗੁਰਸ਼ਰਨ ਸਿਰਫ਼ ਆਪਣੇ ਜਾਣੰੂਆਂ, ਰੰਗਕਰਮੀਆਂ, ਕਲਮਕਾਰਾਂ ਤੇ ਕਲਾਕਾਰਾਂ ਦਾ ਹੀ ਭਾਅ ਜੀ ਨਹੀ ਸੀ। ਉਹ ਸਮਾਜ ਦੇ ਦੱਬੇ-ਕੱੁਚਲੇ, ਪੀੜਤ, ਸ਼ੌਸ਼ਿਤ ਅਤੇ ਸਾਧਣ-ਹੀਣ ਤਬਕੇ ਦਾ ਵੀ ਭਾਅ ਜੀ ਸੀ।
ਸ਼ਹੀਦ, ਕਲਮਕਾਰ ਤੇ ਕਲਾਕਾਰ ਕਦੇ ਵੀ ਇਕ ਜਾਤ, ਧਰਮ, ਫਿਰਕੇ, ਨਸਲ, ਰੰਗ ਦੇ ਨਹੀਂ ਹੁੰਦੇ। ਇਹ ਤਾਂ ਸਾਰੀ ਇਨਸਾਨੀਅਤ ਦੇ, ਸਾਰੀ ਕਾਇਨਾਤ ਦੇ ਹੁੰਦੇ ਨੇ। ਜਿਵੇਂ ਸੂਰਜ ਅਤੇ ਚੰਦ ਦੀ ਰੋਸ਼ਨੀ ਸਾਰਿਆਂ ਲਈ ਹੁੰਦੀ ਐ।ਜਿਵੇਂ ਸ਼ਹੀਦ ਸ਼ਹਾਦਤ ਪੂਰੇ ਮੁਲਕ, ਸਾਰੀ ਆਵਮ ਲਈ ਦਿੰਦੇ ਨੇ। ਉਸੇ ਤਰ੍ਹਾਂ ਕਲਮਕਾਰ ਤੇ ਕਲਾਕਾਰ ਵੀ ਆਪਣੀ ਕਲਮ ਦੇ ਕਲਾਂ ਰਾਹੀਂ ਲੋਕਾਈ ਨੂੰ ਅਕਲਾਂ-ਮੱਤਾਂ ਦਿੰਦੇ ਨੇ।
ਭਗਤ ਸਿੰਘ ਤੇ ਗੁਰਸ਼ਰਨ ਭਾਜੀ ਵਿਚ ਜਿਹੜੀ ਮੱੁਢਲੀ ਸਾਂਝ ਸੀ ਉਹ ਸੀ ਦੋਵੇਂ ਰੰਗਕਰਮੀ ਸਨ।ਭਗਤ ਸਿੰਘ ਨੇ ਵਿਿਦਆਰਥੀ ਜੀਵਨ ਵਿਚ ਲਾਹੌਰ ਕੁੱਝ ਨਾਟਕਾਂ ਵਿਚ ਹਿੱਸਾ ਲਿਆ। ਤੇ ਗੁਰਸ਼ਰਨ ਭਾਅ ਜੀ ਨੇ ਨਾਟਕ ਰਾਹੀਂ ਲੋਕ-ਮਸਲੇ, ਲੋਕ-ਮੁਹਾਵਰੇ ਵਿਚ ਉਭਾਰੇ।
ਸਾਡੇ ਚੇਤਿਆਂ ਵਿਚ ਭਗਤ ਸਿੰਘ ਦੀ ਸ਼ਖਸੀਅਤ ਗੁਸੈਲ ਨੌਜਵਾਨ ਦੀ ਐ, ਇਕ ਹੱਥ ਪਸਤੌਲ ਤੇ ਦੂਜਾ ਹੱਥ ਮੱੁਛ ’ਤੇ, ਚਿਹਰਾਂ ਤਣਿਆ ਹੋਇਆ।ਪਰ ਇਸ ਦੇ ਬਿਲਕੱੁਲ ਉਲਟ ਭਗਤ ਸਿੰਘ ਯਾਰਾਂ ਦਾ ਯਾਰ ਸੀ, ਹਾਸਾ-ਠੱਠਾ ਕਰਦਾ ਸੀ, ਫਿਲਮਾਂ ਤੇ ਵਧੀਆਂ ਭਾਂਤ-ਭਾਂਤ ਪਕਵਾਨਾਂ ਦਾ ਸ਼ੌਕੀਨ ਸੀ, ਸੁੰਦਰਤਾ ਦਾ ਵੀ ਪੁਜਾਰੀ ਸੀ।
ਗੁਰਸ਼ਰਨ ਭਾਅ ਜੀ ਜਦ ਕਿਸੇ ਨਾਟਕ ’ਚ ਰੋਲ ਨਿਭਾ ਰਹੇ ਹੁੰਦੇ ਜਾਂ ਕਿਸੇ ਮੁੱਦੇ-ਮਸਲੇ ’ਤੇ ਗੱਲ ਕਰਦੇ। ਉਹ ਹਮੇਸ਼ਾ ਭਾਵੁਕ ਹੋ ਕੇ ਰੋਹ ’ਚ ਆ ਜਾਂਦੇ।ਗੁੱਸੇ ਨਾਲ ਕੰਬਣ ਲੱਗ ਜਾਂਦੇ।ਪਰ ਜਦ ਸਧਾਰਣ ਅਵਸਥਾ ਵਿਚ ਹੁੰਦੇ ਤਾਂ ਇਕ ਦਮ ਬੱਚੇ ਹੁੰਦੇ। ਬੱਚਿਆਂ ਵਾਂਗ ਖਿਲਾ-ਖਿਲਾਕੇ ਹੱਸਦੇ, ਬੱਚਿਆਂ ਵਾਂਗ ਰੁੱਸਦੇ ਤੇ ਝੱਟ ਮੰਨ ਜਾਂਦੇ।
ਭਗਤ ਸਿੰਘ ਨੇ ਆਪਣੇ ਖੇਤ ਵਿਚ ਬੰਦੂਕਾ ਬੀਜਿਆਂ ਤੇ ਗੁਰਸ਼ਰਨ ਸਿੰਘ ਨੇ ਸ਼ਬਦ।ਭਗਤ ਸਿੰਘ ਨੇ ਬੰਬਾਂ-ਬੰਦੂਕਾਂ ਨਾਲ ਦੇਸ਼ ਨੂੰ ਅਜ਼ਾਦ ਕਰਵਾਇਆਂ ਤੇ ਗੁਰਸ਼ਰਨ ਭਾਜੀ ਨੇ ਸਮਾਜਿਕ ਤਬਦੀਲੀ ਲਈ ਯਤਨ ਕੀਤੇ।
ਕਹਿੰਦੇ ਨੇ ਮਹਿਲਾਂ-ਮੁਨਰਿਆਂ ’ਚ ਰਹਿ ਕੇ ਝੱੁਗੀਆਂ-ਢਾਰਿਆਂ ਦਾ ਦਰਦ ਮਹਿਸੂਸ ਨ੍ਹੀਂ ਕੀਤਾ ਜਾ ਸਕਦਾ। ਇਹ ਵੀ ਕਹਿੰਦੇ ਨੇ ਜਿਹਦੀ ਪਾਟੀ ਨਾ ਬਿਆਈ, ਉਹ ਕੀ ਜਾਣੇ ਪੀੜ ਪਰਾਈ।ਕਹਿੰਦੇ ਤਾਂ ਇਹ ਵੀ ਨੇ ਕਿੱਕਰਾਂ ਨੂੰ ਕਦੇ ਦਾਖਾਂ ਨੀ੍ਹਂ ਲੱਗਦੀਆਂ।ਪਰ ਭਗਤ ਸਿੰਘ ਤੇ ਗੁਰਸ਼ਰਨ ਸਿੰਘ ਸੁਖ਼ਾਲੀ ਜਿੰਦਗੀ ਦੇ ਬਾਵਜੂਦ ਲੋਕਾਂ ਨਾਲ ਖੜੇ ਵੀ, ਲੋਕਾਂ ਲਈ ਅੜੇ ਵੀ ਤੇ ਲੋਕਾਂ ਲਈ ਲੜੇ ਵੀ।ਦੋਵਾਂ ਨੇ ਹੋਰ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕੀਤਾ ਤੇ ਕਿੱਕਰਾਂ ਨੂੰ ਦਾਖਾ ਲਾਅ ਕੇ ਵੀ ਦਿਖਾ ’ਤੀਆਂ।
ਇਕ ਸੋਚ ਤੇ ਵਿਚਾਰਧਾਰਾ ਹੋਣ ਲਈ ਸਮਕਾਲੀ ਹੋਣਾਂ ਕੋਈ ਜ਼ਰੂਰੀ ਨ੍ਹੀਂ।ਲਾਜ਼ਮੀ ਹੈ ਤਾਂ ਮਨੁੱਖਤਾ ਲਈ ਤੜਫ਼, ਲੋਕਾਈ ਲਈ ਦਰਦ, ਆਪਣੇ ਵਤਨ, ਆਪਣੀ ਮਿੱਟੀ ਲਈ ਕੱੁਝ ਕਰਨ ਗੁਜ਼ਰਨ ਦਾ ਜ਼ਜਬਾ।ਭਾਵੇਂ ਭਗਤ ਸਿੰਘ ਵੱਲੋਂ ਮੁਲਕ ਲਈ ਆਪਾ ਵਾਰਣ ਤੋਂ ਬਾਈ ਸਾਲ ਬਾਅਦ ਗੁਰਸ਼ਰਨ ਸਿੰਘ ਦਾ ਜਨਮ ਹੋਇਆ।ਦੋਵੇਂ ਬੇਸ਼ਕ ਵੱਖ-ਵੱਖ ਸਮਿਆਂ ਅਤੇ ਖੇਤਰਾਂ ਵਿਚ ਸਰਗਰਮ ਸਨ ਪਰ ਵਿਚਾਰਧਾਰਕ ਤੇ ਸਮਾਜਿਕ ਸਰੋਕਾਰ ਦੀ ਸਾਂਝ ਸਪਸ਼ਟ ਝਲਕਦੀ ਹੈ।
ਭਗਤ ਸਿੰਘ ਤੇ ਗੁਰਸ਼ਰਨ ਸਿੰਘ ਦੋਵੇਂ ਵਧੀਕੀਆਂ, ਧੱਕੇਸ਼ਾਹੀਆਂ ਤੇ ਹੈਂਕੜਾਂ ਖਿਲਾਫ਼ ਲੜੇ।ਭਗਤ ਸਿੰਘ ਲੜਿਆਂ ਬੇਗ਼ਾਨਿਆਂ ਨਾਲ ਤੇ ਗੁਰਸ਼ਰਨ ਸਿੰਘ ਆਪਣਿਆਂ ਨਾਲ। ਹਕੂਮਤਾਂ ਤੇ ਝੰਡੇ ਦੀ ਬਦਲੇ ਹਨ ਸਨ ਪਰ ਉਨ੍ਹਾਂ ਦੇ ਮਿਜ਼ਾਜ਼ ਤੇ ਕਿਰਦਾਰ ਨ੍ਹੀਂ ਬਦਲੇ।
ਭਗਤ ਸਿੰਘ ਤੇ ਗੁਰਸ਼ਰਨ ਸਿੰਘ ਦਾ ਮੱਤ, ਸੋਚ ਤੇ ਸਮਝ ਸੀ, “ਸਮਾਜਿਕ ਤਬਦੀਲੀ ਸਿਰਫ਼ ਹਥਿਆਰਾਂ ਨਾਲ ਹੀ ਨਹੀਂ, ਸਗੋਂ ਵਿਚਾਰਾਂ ਅਤੇ ਇਲਮ ਨਾਲ ਵੀ ਹੋ ਸਕਦੀ ਐ।ਦੋਵਾਂ ਨੇ ਹੀ ਨਾਬਰਾਬਰੀ ਅਤੇ ਵਿਤਕਰੇਬਾਜ਼ੀ ਖਿਲਾਫ਼ ਅਵਾਜ਼ ਬੁਲੰਦ ਕੀਤੀ ਅਤੇ ਸਾਰਾ ਕੱੁਝ, ਸਾਰਿਆ ਵਾਸਤੇ ਦਾ ਨਾਹਰਾ ਲਾਇਆ।
ਭਗਤ ਸਿੰਘ ਦਾ ਮੰਨਣਾਂ ਸੀ, “ਮੁੱਠੀ-ਭਰ ਕਰਾਂਤੀਕਾਰੀ। ਲੋਕਾਂ ਨੂੰ ਨਾਲ ਲਏ ਬਿਨ੍ਹਾਂ ਆਜ਼ਾਦੀ ਹਾਸਿਲ ਨਹੀਂ ਕਰ ਸਕਦੇ। ਅਵਾਮ ਦੀ ਇੱਕ-ਮੱੁਠਤਾ ਤੇ ਇਕ-ਜੱੁਟਤਾ ਨਾਲ ਹੀ ਅਜ਼ਾਦੀ ਰੂਪੀ ਮਕਸਦ ਦੀ ਪ੍ਰਾਪਤੀ ਹੋ ਸਕਦੀ ਐ”। ਭਾਰਤ ਦੇ ਕੁਦਰਤੀ ਸੋਮਿਆਂ ਦੀ ਲੁੱਟ ਨੂੰ, ਨੌਕਰਸ਼ਾਹੀ ਦੇ ਦਬਦਬੇ ਨੂੰ ਖਤਮ ਕਰਨਾ, ਲੋਕਾਂ ਦੀ ਹਕੂਮਤ ’ਚ ਹਿੱਸੇਦਾਰੀ ਭਗਤ ਸਿੰਘ ਦਾ ਮਕਸਦ ਸੀ। ਗੁਰਸ਼ਰਨ ਭਾਅ ਜੀ ਵੀ ਭਗਤ ਸਿੰਘ ਦੇ ਵੱਲੋਂ ਦੱਸੇ ਰਾਹਾਂ ’ਤੇ ਬਿਨ੍ਹਾਂ ਥੱਕੇ, ਬਿਨ੍ਹਾਂ ਅੱਕੇ ਆਖਰੀ ਸਾਹਾਂ ਤੱਕ ਅਡੋਲ ਤੁਰੇ।
ਭਗਤ ਸਿੰਘ ਨੇ ਹਾਕਿਮ ਨੂੰ ਪੱਤਰ ਲਿਖ ਕੇ ਕਿਹਾ ਸੀ, “ਉਹਨਾਂ ਨੂੰ ਫਾਂਸੀ ਦੀ ਥਾਂ ਗੋਲੀ ਮਾਰੀ ਜਾਵੇ। ਪਰ ਕਿੳਂੁਕਿ ਤੁਹਾਡੇ ਹੱਥ ਵਿਚ ਤਾਕਤ ਹੈ। ਦੁਨਿਆ ਵਿਚ ਤਾਕਤ ਨੂੰ ਸਾਰੇ ਹੱਕ ਹਾਸਲ ਹੁੰਦੇ ਹਨ। ਅਸੀਂ ਜਾਣਦੇ ਹਾਂ, ਤੁਸੀਂ ਲੋਕ ਆਪਣਾ ਇਰਾਦਾ ਪੂਰਾ ਕਰਨ ਲਈ, ਜਿਸ ਦੀ ਲਾਠੀ, ਉਸ ਦੀ ਮੈਸ ਦਾ ਅਸੂਲ ਅਪਨਾਉਗੇ। ਪਰ ਅਸੀਂ ਜੰਗੀ ਕੈਦੀ ਹਾਂ। ਇਸ ਲਈ ਅਸੀਂ ਮੰਗ ਕਰਦੇ ਹਾਂ, ਸਾਡੇ ਨਾਲ ਜੰਗੀ ਕੈਦੀਆਂ ਵਰਗਾ ਸਲੂਕ ਕੀਤਾ ਜਾਵੇ, ਫਾਂਸੀ ਉੱਤੇ ਲਟਕਾਉਣ ਦੀ ਬਜਾਏ ਸਾਨੂੰ ਗੋਲੀ ਨਾਲ ਉਡਾਇਆ ਜਾਵੇ। ਇਸ ਲਈ ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਆਪਣੇ ਫੌਜੀ ਮਹਿਕਮੇ ਨੂੰ ਹੁਕਮ ਦੇਵੋ, ਸਾਨੂੰ ਗੋਲੀ ਨਾਲ ਮਾਰਨ ਲਈ ਇਕ ਫੌਜੀ ਦਸਤਾ ਭੇਜੇ।
ਗੁਰਸ਼ਰਨ ਸਿੰਘ ਨੇ 1958 ਵਿੱਚ ਭਾਖੜਾ ਡੈਮ ਨੰਗਲ ਆਪਣੀ ਮੁਲਾਜ਼ਮਤ ਦੌਰਾਨ ਆਪਣੇ ਰੰਗਮੰਚੀ ਸਫ਼ਰ ਦਾ ਅਗ਼ਾਜ਼ ਕਰਕੇ ਪਿੱਛੇ ਮੁੜ ਕੇ ਨ੍ਹੀਂ ਦੇਖਿਆ। ਭਾਅ ਜੀ ਦੇ ਨਾਟਕੀ ਸਫ਼ਰ ਦੀ ਸ਼ੁਰੂਆਤ ਨਾਲ ਵੀ ਇਕ ਦਿਲਚਸਪ ਘਟਨਾਂ ਜੁੜੀ ਹੋਈ ਹੈ।ਉਹ ਹਾਈਡਰੌਲਕਿ ਮਾਹਿਰ ਦੇ ਤੌਰ ਉੱਤੇ ਡੈਮ ‘ਤੇ ਕੰਮ ਕਰ ਰਹੇ ਸਨ, ਜਿਸ ਨੂੰ ਦੇਸ਼ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਰਿੂ ਨੇ ਦੇਸ਼ ਦੀ ਅਵਾਮ ਨੂੰ ਸਮਰਪਿਤ ਕੀਤਾ ਸੀ। ਸੋਵੀਅਤ ਨੇਤਾ ਖੂਰਸ਼ਚੇਵ ਅਤੇ ਬੁਲਗਨਿਨ ਨੇ ਵੀ ਸ਼ਿਰਕਤ ਕੀਤੀ।ਉਸ ਸ਼ਾ ਮਹਿਮਾਨਾਂ ਦੀ ਆਓ-ਭਗਤ ’ਚ ਸਭਿਆਚਾਰਕ ਸ਼ਾਮ ਦਾ ਵੀ ਪ੍ਰਬੰਧ ਕੀਤਾ ਸੀ।ਭਾਅ ਜੀ ਗੁਰਸ਼ਰਨ ਇਸ ਸ਼ਾਮ ਦੀ ਦੇਖ-ਰੇਖ ਕਰ ਰਹੇ ਸਨ।ਗੋਪੀ ਕ੍ਰਿਸ਼ਨ ਮਹਾਰਾਜ, ਯਾਮਿਨੀ ਕ੍ਰਿਸ਼ਨਮੂਰਤੀ, ਪੰਡਤਿ ਬ੍ਰਿਜੂ ਮਹਾਰਾਜ, ਲਾਲ ਚੰਦ ਯਮਲਾ ਜੱਟ, ਇਪਟਾ ਦੀ ਮੁੱਢਲੀ ਕਾਰਕੁਨ ਲੋਕ-ਗਾਇਕਾ ਸੁਰਿੰਦਰ ਕੌਰ ਸਮੇਤ ਹੋਰ ਕਈ ਪ੍ਰਸਿੱਧ ਫਨਕਾਰਾਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਨ ਸੀ।ਜੋ ਕੇਵਲ ਅਫਸਰਾਂ ਤੇ ਅਮੀਰ-ਦੋਲਤਮੰਦਾ ਲਈ ਸੀ।ਗੁਰਸ਼ਰਨ ਭਾਅ ਜੀ ਨੇ ਪ੍ਰਬੰਧਕਾਂ ਨੂੰ ਲਿਖਤੀ ਬੇਨਤੀ ਕੀਤੀ, “ਭਾਖੜਾ ਡੈਮ ਦੇ ਤੀਜੇ ਤੇ ਚੌਥਾ ਦਰਜਾ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਸਭਿਆਚਾਰਕ ਸ਼ਾਮ ਦੀ ਰਹਿਰਸਲ ਵੇਖਣ ਲਈ ਸੱਦਾ ਦਿੱਤਾ ਜਾਵੇ”।ਭਾਅ ਜੀ ਦੀ ਮੰਗ ਪ੍ਰਬੰਧਕਾਂ ਨੇ ਕਹਿ ਕੇ ਰੱਦ ਕਰ ’ਤੀ, “ਇਨ੍ਹਾਂ ਮੈਲੇ-ਕੁੱਚੈਲੈ ਲੋਕਾਂ ਨੂੰ ਸਭਿਆਚਾਰ, ਵਿਰਸੇ ਦੀ ਭਾਸ਼ਾ ਦੀ ਕੀ ਤਮੀਜ਼ ਐ।ਸਭਿਅਚਾਰ ਦੀ ਤਾਂ ਪੜੇ-ਲਿਖੇ ਕੁਲੀਨ ਵਰਗ ਹੀ ਸਮਝ ਤੇ ਸ਼ੌਕ ਹੈ।ਇਸ ਘਟਨਾਂ ਨੇ ਗੁਰਸ਼ਰਨ ਸਿੰਘ ਨੂੰ ਧੂਰ ਅੰਦਰ ਤੱਕ ਹਲਾ ’ਤਾ।ਗੁਰਸ਼ਰਨ ਭਾਅ ਜੀ ਨੇ ਸਭਿਆਰਾਕ ਸ਼ਾਮ ਦੇ ਫ਼ਨਕਾਰਾਂ ਦਾ ਤਰਲਾ ਕੀਤੀ, “ਇਕ ਸ਼ਾਮ ਲਈ ਸਮਾਜ ਦੇ ਨਿਮਨ ਦੇ ਹੇਠਤੇ ਤਬਕੇ ਲਈ ਵੀ ਸਮਾਂ ਕੱਢਣ”।ਉਨ੍ਹਾਂ ’ਚੋ ਕਈਆਂ ਨੇ ਆਪਣੀ ਮਜਬੂਰੀ ਜ਼ਾਹਿਰ ਕਰਕੇ ਮੁਆਫ਼ੀ ਮੰਗ ਲਈ ਤੇ ਕੱੁਝ ਡੈਮ ਦੇ ਛੋਟੇ ਦਰਜੇ ਦੇ ਮੁਲਾਜ਼ਮਾਂ ਲਈ ਇਕ ਹੋਰ ਸਭਿਆਚਾਰਕ ਸ਼ਾਮ ਦਾ ਹਿੱਸਾ ਬਣੇ।
ਲੋਹੜੀ ਦੀ ਛੱੁਟੀ ਦੀ ਮੰਗ ਨੂੰ ਲੈ ਕੇ ਭਾਖੜਾ ਡੈਮ ਦੇ ਮੁਲਾਜ਼ਮਾਂ ਨੇ ਹੜਤਾਲ ਕਰ ’ਤੀ, ਗੁਰਸ਼ਰਨ ਭਾਅ ਜੀ ਨੇ ਕੱੁਝ ਘੰਟਿਆ ਵਿਚ ਨਾਟਕ ਲਿਿਖਆ ਕੇ ਮੰਚਿਤ ਕੀਤਾ ‘ਲੋਹੜੀ ਦੀ ਹੜਤਾਲ’। ਇਹ ਸੀ ਭਾਅ ਜੀ ਗੁਰਸ਼ਰਨ ਦਾ ਪਹਿਲਾਂ ਨਾਟਕ ਤੇ ਇਸ ਤੋਂ ਬਾਅਦ ਲਗਾਤਾਰ ਅੱਧੀ ਸਦੀ ਤੋਂ ਵੱਧ ਉਨ੍ਹਾਂ ਆਪਣੇ ਸੈਕੜੇ ਨਾਟਕਾਂ, ਨੁਕੜ ਨਾਟਕਾਂ ਦੇ ਹਜ਼ਾਰਾਂ ਮੰਚਣ ਪਿੰਡਾਂ, ਵਿਹੜਿਆਂ, ਸੱਥਾਂ, ਚੌਤਰਿਆਂ, ਗੱਲੀਆਂ-ਮੱੁਹਲਿਆਂ। ਸ਼ਹਿਰ ਦੇ ਵੱਡੇ ਆਡੀਟੋਰੀਅਮਾਂ ਤੋਂ ਇਲਾਵਾ ਕਨੇਡਾ, ਅਮਰੀਕਾ, ਇੰਗਲੈਂਡ ਸਮੇਤ ਕਈ ਦੇਸ਼ਾਂ ਵਿਚ ਮੰਚਣ ਕੀਤੇ।
ਭਗਤ ਸਿੰਘ ਅਦਾਲਤ ਵਿਚ ਪੇਸ਼ੀ ਸਮੇਂ ਅੰਗਰੇਜ਼ੀ ਅਦਾਲਤ ਦਾ ਮਜ਼ਾਕ ਉਡਾ ਰਿਹਾ ਸੀ। ਸਰਕਾਰੀ ਵਕੀਲ ਨੇ ਕਿਹਾ, “ਤੁਸੀਂ ਦੇਸ ਧਰੋਹੀ ਹੋ।” ਭਗਤ ਸਿੰਘ ਫਿਰ ਹੱਸਿਆ। ਸਰਕਾਰੀ ਵਕੀਲ ਨੇ ਕਿਹਾ, “ਭਗਤ ਸਿੰਘ ਤੁਸੀਂ ਇਸ ਤਰ੍ਹਾਂ ਅਦਾਲਤ ਦੀ ਤੌਹੀਨ ਕਰ ਰਹੇ ਹੋ।” ਭਗਤ ਸਿੰਘ ਨੇ ਕਿਹਾ, “ਵਕੀਲ ਸਾਹਿਬ ਮੈਂ ਜਦ ਤੱਕ ਜਿਊਂਦਾ ਰਹਾਂਗਾ ਇਵੇਂ ਹੀ ਹੱਸਦਾ ਰਹਾਂਗਾ। ਜਦੋਂ ਮੈਂ ਫਾਂਸੀ ਦੇ ਤਖਤੇ ’ਤੇ ਖੜ੍ਹਾ ਹੋ ਕੇ ਹੱਸਾਂਗਾ, ਉਦੋਂ ਤੁਸੀਂ ਕਿਹੜੀ ਅਦਾਲਤ ਵਿਚ ਸ਼ਿਕਾਇਤ ਕਰੋਗੇ।”
ਗੁਰਸ਼ਰਨ ਭਾਅ ਜੀ ਦੇ ਰੰਗਮੰਚ ਦੇ ਵਾਰਿਸਾ ਦੀ ਗਿਣਤੀ ਬੇਸ਼ੁਮਾਰ ਹੈ।ਪਰ ਗੁਰਸ਼ਰਨ ਸਿੰਘ ਦੀਆਂ ਦੋਵੇਂ ਦੀਆਂ
ਨਵਸ਼ਰਨ ਤੇ ਅਰੀਤ ਤੋਂ ਬਾਅਦ ਸਿਰਫ਼ ਇਕ ਰੰਗਕਰਮੀ ਹੈ ਜਿਸੇ ਨੇ ਭਾਅ ਜੀ ਦੀ ਰੰਗਮੰਚੀ ਵਿਰਾਸਤ ਦੀ ਦੇਖ-ਭਾਲ ਦੇ ਨਾਲ ਨਾਲ ਸਿਹਤ ਦੀ ਸੰਭਾਲੀ। ਇੱਥੇ ਮੈਂ ਇਕ ਘਟਨਾਂ ਦਾ ਜ਼ਿਕਰ ਕਰਨਾ ਲਾਜ਼ਮੀ ਸਮਝਦਾ ਹਾਂ।ਪੰਜਾਬ ਕਲਾ ਭਵਨ ’ਚ ਵਿਸਾਖੀ ਮੌਕੇ ਉਸ ਸਮੇਂ ਦੇ ਅਹੱੁਦੇਦਾਰਾਂ ਵੱਲੋਂ ਗੁਰਸ਼ਰਨ ਭਾਅ ਜੀ ਦਾ ਸਨਮਾਨ ਵੀ ਕੀਤਾ ਗਿਆ।ਗੁਰਸ਼ਰਨ ਭਾਅ ਜੀ ਆਪਣੀ ਪਤਨੀ, ਧੀਆਂ ਅਤੇ ਆਪਣੇ ਇਕ ਰੰਗਕਰਮੀ ਪੱੁਤਰ ਸਮੇਤ ਵੀਲ-ਚੇਅਰ ’ਤੇ ਆਏ। ਭਾਅ ਜੀ ਦੇ ਅਨੇਕਾਂ ਰੰਗਕਰਮੀ ਧੀਆਂ ਪੱੁਤਰ ਵੀ ਹਾਜ਼ਿਰ ਸਨ। ਗੁਰਸ਼ਰਨ ਭਾਅ ਜੀ ਜਦ ਆਏ ਤਾਂ ਢੋਲ ਦੇ ਢੱਗੇ ਨਾਲ ਭਾਅ ਜੀ ਦਾ ਸਵਾਗਤ ਹੋਇਆ।ਮੀਡੀਆ ਕਰਮੀ ਵੀ ਇਸ ਯਾਦਗਾਰੀ ਪਲ ਨੂੰ ਆਪਣੇ ਕੈਮਰਿਆਂ ’ਚ ਕੈਦ ਕਰ ਰਹੇ ਸਨ।ਬੇਸ਼ੁਮਾਰ ਫਲੈਸ਼ਾਂ, ਸ਼ਾਮ ਨੂੰ ਦਿਨ ’ਚ ਬਦਲ ਰਹੇ ਸਨ।ਭਾਅ ਜੀ ਦੀ ਸੋਚ ਤੇ ਸਕੰਲਪ ਨੂੰ ਅਗਾਂਹ ਤੋਰਨ ਵਾਲੇ ਸੈਂਕੜੇ ਨਾਟਕਰਮੀ ਅਤੇ ਦਰਸ਼ਕ ਇਕ ਦੂਜੇ ਤੋਂ ਅੱਗੇ ਹੋ ਕੇ ਭਾਅ ਜੀ ਦਾ ਸਵਾਗਤ ਕਰ ਰਹੇ ਸੀ। ਕੋਈ ਭਾਅ ਜੀ ਦੇ ਪੈਂਰੀ ਹੱਥ ਲਾਅ ਕੇ ਅਸ਼ਰੀਵਾਦ ਲੈ ਰਿਹਾ ਸੀ, ਕੋਈ ਗਲਵਕੜੀ ਪਾ ਕੇ ਭਾਅ ਜੀ ਨਾਲ ਨੇੜਤਾ ਜ਼ਾਹਿਰ ਕਰ ਰਿਹਾ ਸੀ।ਫੁੱਲਾਂ ਨਾਲ ਲੱਦੇ ਭਾਅ ਜੀ ਨੂੰ ਵੀਲ ਚੇਅਰ ਸਮੇਤ ਹੀ ਚੱੁਕ ਕੇ ਤਾੜੀਆਂ ਦੀ ਗੜਗੜਾਹਟ ’ਚ ਮੰਚ ’ਤੇ ਲਿਆਦਾ ਗਿਆ। ਲੋਈਆਂ, ਸਨਮਾਨ ਚਿੰਨ ਹੋਰ ਪਤਾ ਨ੍ਹੀਂ ਕੀ ਕੱੁਸ਼।ਭਾਥ ਜੀ ਨਾਲ ਤਸਵੀਰਾਂ ਖਿਚਵਾਉਂਣ ਵਾਲਿਆਂ ਦੀ ਹੋੜ ਲੱਗੀ ਹੋਈ ਸੀ।ਬੁਲਾਰੇ ਭਾਅ ਜੀ ਦਾ ਰੰਗਮੰਚ ਦੇ ਜ਼ਰੀਏ ਸਾਧਣ-ਹੀਣ, ਪੀੜਤ, ਸੌਸ਼ਿਤ ਅਤੇ ਦੱਬੇ ਕੁੱਚਲੇ ਤਬਕੇ ਹੱਕ ’ਚ ਦਲੇਰੀ ਤੇ ਬੇਬਾਕੀ ਨਾਲ ਹਾਅ ਦਾ ਨਾਹਰਾ ਮਾਰਨ ਦਾ ਜਿਕਰ ਕਰ ਰਹੇ ਸਨ।
ਸਨਮਾਨ ਸਮਾਗਮ ਦੀ ਸਮਾਪਤੀ ਤੋਂ ਬਾਅਦ ਵਿਸਾਖੀ ਦੇ ਜਸ਼ਨ ਆਰੰਭ ਹੋਏ।ਜਸ਼ਨ ਘੱਟ ਖੜਦੂੰਮ ਵੱਧ।ਕੰਨ੍ਹ ਪਾੜਵੇਂ ਡੀ. ਜੇ. ਦਾ ਸ਼ੌਰ, ਗਾਇਕੀ ਤੇ ਗੀਤਕਾਰੀ ਚੱਕਵੀਂ। ਹਰ ਕੋਈ ਦੂਜੇ ’ਤੇ ਛਾਅ ਜਾਣ ਤੇ ਇਕ ਦੂਜੇ ਨੂੰ ਖਾਅ ਜਾਣ ਲਈ ਕਾਹਲਾ। ਚਾਹੇ ਕੋਈ ਗਾਇਕ ਹੋਵੇ, ਢੋਲ ਆਲਾ ਹੋਵੇ, ਚਿਮਟੇ ਆਲਾ ਹੋਵੇ, ਹਰਮੋਨੀਅਮ ਆਲਾ ਹੋਵੇ, ਤਬਲੇ ਆਲਾ ਹੋਵੇ। ਸਾਰੰਗੀ ਵੀ ਵਿਚਾਰੀ ਸਾਹੋ-ਸਾਹਾ ਹੋਈ ਪਈ ਸੀ।ਜਵਾਨਾਂ ਤੇ ਅੱਧਖੜਾਂ ਨੂੰ ਘਬਰਾਹਟ ਹੋਣ ਲੱਗੀ, ਕਈ ਤਾਂ ਉੱਠ ਕੇ ਜਾਣ ਲੱਗੇ।ਗੁਰਸ਼ਰਨ ਭਾਅ ਜੀ ਕੱੁਝ ਦੇਰ ਤਾਂ ਬੈਠੇ ਰਹੇ ਪਰ ਅੱਸੀਆਂ ਨੂੰ ਢੁੱਕਿਆਂ ਬਿਮਾਰ ਇਨਸਾਨ ਇਸ ਕੰਨ ਪਾੜਵੇਂ ਮਾਹੌਲ ਕਿਨ੍ਹਾਂ ਬਰਦਾਸ਼ਤ ਕਰ ਸਕਦਾ ਸੀ। ਭਾਅ ਜੀ ਨੇ ਪ੍ਰਬੰਧਕਾਂ ਤੋਂ ਵਿਦਾ ਲਈ।ਜਦ ਭਾਅ ਜੀ ਜਾਅ ਰਹੇ ਸਨ।ਤਾਂ ੳਨ੍ਹਾਂ ਉਨ੍ਹਾਂ ਦੀ ਪਤਨੀ, ਧੀਆਂ ਹੀ ਸਨ। ਵੀਲ ਚੇਅਰ ਰੇੜ ਰਿਹਾ ਸੀ, ਭਾਅ ਜੀ ਦੇ ਰੰਗਕਰਮ ਤੇ ਉਨ੍ਹਾਂ ਦੇ ਨਾਟ-ਮੰਡਲੀ ਨੂੰ ਤੋਰਨ ਆਲਾ ਇੱਕਤਰ ਸਿੰਘ।
ਰਾਤਾਂ ਚਾਹੇ ਕਿੰਨ੍ਹੀਆਂ ਵੀ ਕਾਲੀਆਂ ਹੋਣ, ਮਾਹੌਲ਼ ਭਾਵੇਂ ਕਿੰਨ੍ਹਾਂ ਵੀ ਸਾਹ-ਘੁੱਟਵਾਂ ਹੋਵੇ, ਦਾਨਵ ਭਾਵੇਂ ਕਿੰਨ੍ਹਾਂ ਦਾ ਦਨਦਨਾਉਂਣ ਪਰ ਜਦ ਮਾਨਵ ਰੋਹ ’ਚ ਗਿਆ।ਗੁਰੂਆਂ, ਪੀਰਾਂ-ਪੈਂਗਬਰਾਂ ਦੇ ਮੁਰੀਦਾ, ਦੇਸ ਭਗਤਾਂ, ਸੂਰਬੀਰਾਂ, ਯੋਧਿਆਂ ਦੀਆਂ ਕੁਰਬਾਨੀਆਂ ਦੇ ਵਾਰਿਸਾ ਨੇ ਉਪਰਲੀ-ਥੱਲੇ ਕਰ ਦੇਣੀ ਆ।
ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭੇ, ਚੰਦਰ ਸ਼ੇਖਰ ਅਜ਼ਾਦ, ਸੁਭਾਸ਼ ਚੰਦਰ ਬੋਸ ਦੇ ਵਾਰਿਸਾਂ ਦੀ ਕਤਾਰ ਕਦੇ ਵੀ ਘੱਟਣ ਨ੍ਹੀ ਲੱਗੀ।
ਗੁਰਸ਼ਰਨ ਭਗਤ ਸਿੰਘ ਕੀ ਲੱਗਦੈ ਇਹ ਤਾਂ ਦੱਸਣ ਦੀ ਬਾਲ੍ਹੀ ਲੋੜ ਨ੍ਹੀਂ।ਪਰ ਇਸ ਸੋਚਣ ਦੀ ਲੋੜ ਜ਼ਰੂਰ ਐ, “ਅਸੀਂ ਭਗਤ ਸਿੰਘ ਦੇ ਕੀ ਲੱਗਦੈ”। ਅਸੀਂ ਭਗਤ ਸਿੰਘ ਦੇ ਕੱੁਸ਼ ਲੱਗਦੈ ਵੀ ਆਂ ਕਿ ਨਹੀਂ।ਜਦ ਅਸੀਂ ਭਗਤ ਸਿੰਘ ਦੇ ਕੱੁਸ਼ ਲੱਗਣ ਦੀ ਠਾਣ ਲਈ, ਧਾਰ ਲਿਆ ਭਗਤ ਸਿੰਘ ਬਨਣਾ ਵੀ ਆ ਤੇ ਭਗਤ ਸਿੰਘ ਜੰਮਣੇ ਵੀ ਨੇ।ਉਹ ਵੀ ਆਪਣੇ ਘਰ। ਫੇਰ ਸੁਲਝੂ ਤਾਣੀ, ਉਲਝੀ ਹੋਈ। ਫੇਰ ਪੱੁਠੀ ਹੋਊ ਸਿੱਧੀ।ਫੇਰ ਹਾਕਿਮ ਜਰਕਣਗੇ ਵੀ ਤੇ ਤ੍ਰਬਕਣਗੇ ਵੀ।
