ਐਸ.ਏ.ਐਸ.ਨਗਰ:
ਕਮਿਸ਼ਨਰ ਗੁਰੂਦੁਆਰਾ ਇਲੈਕਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿੱਖ ਗੁਰੁਦੁਆਰਾ ਬੋਰਡ ਚੋਣ ਨਿਯਮ, 1959 ਦੇ ਨਿਯਮ 6 ਤੋਂ 12 ਅਨੁਸਾਰ ਵੋਟਰ ਸੂਚੀ ਤਿਆਰੀ ਸਬੰਧੀ ਪ੍ਰੋਗਰਾਮ ਮਿਤੀ 21, ਅਕਤੂਬਰ,2023 ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੌਰਾਨ ਮਿਤੀ 21 ਅਕਤੂਬਰ ਤੋਂ 15 ਨਵੰਬਰ ਤੱਕ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ,ਐਸ.ਏ.ਐਸ. ਨਗਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਚੋਣ ਬੋਰਡ ਹਲਕਾ 58-ਡੇਰਾਬੱਸੀ, 119-ਖਰੜ, ਅਤੇ 120-ਮੋਹਾਲੀ ਪੈਂਦੇ ਹਨ, ਇਨ੍ਹਾਂ ਹਲਕਿਆਂ ਦੇ ਉਪਮੰਡਲ ਮੈਜਿਸਟਰੇਟ ਡੇਰਾਬੱਸੀ, ਖਰੜ ਅਤੇ ਮੋਹਾਲੀ ਨੂੰ ਰਿਵਾਇਜ਼ਿੰਗ ਅਥਾਰਿਟੀ ਅਫ਼ਸਰ ਨਿਯੁੱਕਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ,ਐਸ.ਏ.ਐਸ.ਨਗਰ ਵੱਲੋਂ ਦੱਸਿਆ ਗਿਆ ਕਿ ਵੋਟ ਬਣਾਉਣ ਲਈ ਫਾਰਮ ਨੰ.1 ਭਰਿਆ ਜਾਵੇ ਅਤੇ ਵੋਟਰ ਦੀ ਉਮਰ 21 ਸਾਲ ਤੋਂ ਘੱਟ ਨਾ ਹੋਵੇ। ਫਾਰਮ ਨੰ:1 ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਈਟ sasnagar.gov.in ਤੇ ਉਪਲਬਧੀ ਕਰਵਾ ਦਿੱਤਾ ਗਿਆ ਹੈ। ਬਿਨੈਕਾਰ ਵੱਲੋਂ ਫਾਰਮ ਨਿੱਜੀ ਤੌਰ ਤੇ ਹੀ ਜਮ੍ਹਾਂ ਕਰਵਾਏ ਜਾਣ। ਬੰਡਲਾਂ ਦੇ ਰੂਪ ਵਿੱਚ ਫਾਰਮ ਪ੍ਰਾਪਤ ਨਹੀਂ ਕੀਤੇ ਜਾਣਗੇ।