ਚੰਡੀਗੜ: . ਐਫ਼ ਟੀ. ਦੇ 18ਵੇ ਵਿਨਟਰ ਨੈਸ਼ਨਲ ਥੀਏਟਰ ਫੈਸਟੀਵਲ 2023 ਦੇ ਤੀਜੇ ਦਿਨ ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ਦੇ ਅਭਿਨੇਤਾ ਵੰਸ਼ ਭਾਰਦਵਾਜ ਜੋ ਪੰਜਾਬ 1984, ਕੇਸਰੀ, ਹੇਵਨ ਔਨ ਅਰਥ ਦੀਪਾਂ ਮਹਿਤਾ, ਉੜਤਾ ਪੰਜਾਬ ਜਹੀਆਂ ਹੀਟ ਫਿਲਮਾਂ ਵਿੱਚ ਆਪਣੇ ਅਭਨਿਯ ਦਾ ਲੋਹਾ ਮਨਵਾਇਆ।
ਰੂ ਬ ਰੂ ਦੇ ਸਾਕਸ਼ਾਤ ਕਰਤਾ ਰਾਜੇਸ਼ ਅਤਰੇ ਜੀ ਨਾਲ ਗੱਲਾਂ ਕਰਦੇ ਹੋਏ । ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਬਿਤਾਏ ਪਲਾਂ ਦੀਆਂ ਯਾਦਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ।
ਉਨ੍ਹਾਂ ਦੱਸਿਆ ਮੈਂ ਸੈਕਟਰ 11 ਗੋਰਮਿੰਟ ਕਾਲਜ਼ ਚੰਡੀਗੜ੍ਹ ਦੇ ਯੂਥ ਫੈਸਟੀਵਲ ਤੋਂ ਰੰਗਮੰਚ ਦੀ ਯਾਤਰਾ ਸ਼ੁਰੂ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਥੀਏਟਰ ਡੀਪਾਰਟਮੈਂਟ ਤੋਂ ਰੰਗਮੰਚ ਦੀ ਸਿਖਿਆ ਪ੍ਰਾਪਤ ਕੀਤੀ।
ਥੀਏਟਰ ਫਾਰ ਥੀਏਟਰ ਦੇ ਫਾਉਂਡਰ ਤੇ ਡਾਇਰੈਕਟਰ ਸੁਦੇਸ਼ ਸ਼ਰਮਾ ਜੀ ਦੇ ਨਾਲ ਪ੍ਰਸਿੱਧ ਨਾਟਕ ਚੇਹਰੇ , ਧਮਕ ਨਗਾੜੇ ਦੀ ਤੇ ਕੋਰਟ ਮਾਰਸ਼ਲ ਵਿੱਚ ਰਾਮਚੰਦਰ ਤੇ ਵਿਕਾਸ ਰਾਏ ਦੀ ਭੂਮਿਕਾ ਨਿਭਾਈ ਅਤੇ ਟੀ.ਐਫ਼.ਟੀ. ਦੇ ਨਾਲ 1997 ਤੋ 2002 ਤੱਕ ਰੰਗਕਰਮ ਦਾ ਹਿੱਸਾ ਰਹੇ।
ਇਸ ਤੋਂ ਇਲਾਵਾ ਚੰਡੀਗੜ੍ਹ ਦੇ ਨਾਮਵਰ ਡਾਇਰੈਕਟਰਾਂ ਜਿਵੇਂ ਡਾ. ਰਾਣੀ ਬਲਵੀਰ ਕੌਰ, ਡਾ. ਨੀਲਮ ਮਾਨ ਸਿੰਘ, ਅੰਜਲਾ ਮਹਾ ਰਿਸ਼ੀ , ਪ੍ਰਹਲਾਦ ਅਗਰਵਾਲ ਦੇ ਨਿਰਦੇਸ਼ਨ ਹੇਠ ਦੇਸ਼ ਵਿਦੇਸ਼ ਵਿੱਚ ਅਨੇਕ ਨਾਟਕ ਕੀਤੇ ।
ਆਪਣਾ ਹੋਲੀ ਥੀਏਟਰ ਗਰੁੱਪ ਸ਼ੁਰੂ ਕੀਤਾ ਅਤੇ ਆਪਣੇ ਨਿਰਦੇਸ਼ਨ ਦੀ ਅਗਵਾਈ ਹੇਠ ਭਾਰਦਵਾਜ ਜੀ ਨੇ ਚੰਡੀਗੜ੍ਹ ਦੇ ਕਲਾਕਾਰਾਂ ਦੇ ਨਾਲ ਅਨੇਕ ਨਾਟਕਾਂ ਦਾ ਮੰਚਨ ਕਰਨ ਦਾ ਮੌਕਾ ਮਿਲਿਆ ਜਿਵੇਂ ਇੱਕ ਕੁੜੀ ਜ਼ਿੰਦਗੀ ਉਡੀਕਦੀ, ਬਾਬਾ ਬੰਦਾ ਸਿੰਘ ਬਹਾਦਰ, ਤਾਜ ਮਹਿਲ ਦਾ ਟੈਂਡਰ ਆਦਿ….
ਰੰਗ ਮੰਚ ਅਤੇ ਫਿਲਮਾਂ ਦੇ ਅਨੁਭਵ ਉੱਤੇ ਉਨ੍ਹਾਂ ਚਰਚਾ ਕਰਦੇ ਦੱਸਿਆ ਕਿ ਰੰਗ ਮੰਚ ਹੀ ਅਸਲ ਕਲਾਤਮਕ ਜੀਵਨ ਹੈ । ਰੰਗ ਮੰਚ ਹੀ ਦੁਨੀਆਂ ਦਾ ਸਭ ਤੋਂ ਵੱਡਾ ਟ੍ਰੇਨਿੰਗ ਸੈਂਟਰ ਹੈ । ਇੱਥੋਂ ਟ੍ਰੇਨਿੰਗ ਪ੍ਰਾਪਤ ਕਰਕੇ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਨ ਦੇ ਰਾਹ ਸਰਲ ਬਣ ਜਾਂਦੇ ਹਨ । ਰੰਗ ਮੰਚ ਦੀ ਸਿੱਖਿਆ ਸਾਨੂੰ ਕਲਾ ਦੀਆਂ ਡੁਘਾਈਆਂ ਵਿੱਚ ਲੈ ਕੇ ਜਾਂਦੀ ਹੈ ।
ਤੇ ਉਹਨਾਂ ਨੇ ਨੌਜਵਾਨ ਪੀੜੀ ਨੂੰ ਸੁਨੇਹਾ ਦਿੰਦੇ ਦੱਸਿਆ ਆਪਣੀ ਕਲਾ ਦੇ ਸੁਫਨਿਆਂ ਨੂੰ ਪੂਰਾ ਕਰਨ ਦਾ ਸਸਤਾ ਤੇ ਸਰਲ ਰਾਹ ਰੰਗ ਮੰਚ ਹੈ । ਕਲਾ ਦੇ ਖੇਤਰ ਵਿੱਚ ਛੋਟਾਂ ਰਾਹ ਨਹੀਂ ਹੁੰਦਾ ਤੇ ਸ਼ਾਰਟਕਟ ਕਦੇ ਵੀ ਮੰਜ਼ਿਲ ਤੱਕ ਨਹੀਂ ਲੈ ਕੇ ਜਾਂਦਾ ।
