ਚੰਡੀਗੜ੍ਹ:
ਪੰਜਾਬ ਕਲਾ ਭਵਨ ਵਿੱਚ 30 ਦਿਨ ਚਲਣ ਵਾਲੇ 18 ਵੇਂ ਟੀਐਫਟੀ ਵਿੰਟਰ ਨੈਸ਼ਨਲ ਥਿਏਟਰ ਫੈਸਟੀਵਲ ਦੇ ਅੱਜ ਪੰਜਵੇਂ ਦਿਨ ਰੰਗਕਰਮੀਆਂ ਦੇ ਨਾਲ ਰੂ ਬ ਰੂ ਹੋਏ ਡਾਇਰੈਕਟਰ ਰਾਜੀਵ ਮਹਿਤਾ ਜੀ ਇਨ੍ਹਾਂ ਨੂੰ ਬਲਰਾਜ ਸਾਹਨੀ ਮੈਮੋਰੀਅਲ ਅਵਾਰਡ, ਮਹਾਰਾਸ਼ਟਰ ਰਤਨ ਅਵਾਰਡ,ਦੋ ਵਾਰ ਸਟੇਟ ਅਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ।
ਰੰਗ ਮੰਚ ਦੀ ਦੁਨੀਆਂ ਵਿੱਚ ਇਹਨਾਂ ਦਾ ਵਡਮੁੱਲਾ ਯੋਗਦਾਨ ਹੈ । ਇਹ 150 ਤੋਂ ਵੱਧ ਨਾਟਕਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਦੇਸ਼-ਵਿਦੇਸ਼ਾਂ ਵਿੱਚ 2500 ਤੋਂ ਵੱਧ ਸ਼ੋਅਜ਼ ਕਰ ਚੁੱਕੇ ਹਨ ।
ਸ਼੍ਰੀ ਕ੍ਰਿਸ਼ਨ ਲੀਲਾ, ਓਮ ਨਮਹ ਸ਼ਿਵਾਏ, ਸਤਿਗੁਰ ਨਾਨਕ ਪ੍ਰਗਟਾਇਆ, ਬੰਦਾ ਸਿੰਘ ਬਹਾਦਰ, ਸ਼ਹੀਦ ਕੀ ਵਾਪਸੀ, ਭਗਤ ਸਿੰਘ ਕੀ ਕਹਾਨੀ, ਬਲਿਦਾਨ, ਜਬ ਜਾਗੋ ਤਭੀ ਸਵਾਰਾ ਜਿਹੇ ਨਾਟਕ ਭਾਰਤੀ ਦੀ ਮਹਾਨ ਸੰਸਕ੍ਰਿਤੀ ਨੂੰ ਦਰਸਾਉਦੇ ਨੇ ਤੇ ਇਨ੍ਹਾਂ ਨਾਟਕਾਂ ਦੀ ਸੂਚੀ ਬਹੁਤ ਵੱਡੀ ਹੈ ।
ਅਮਰੀਕਾ ਵਿੱਚ ਮਹਾਂਕਾਵਿਆਂ “ਸ਼੍ਰੀ ਕ੍ਰਿਸ਼ਨ ਲੀਲਾ ਅਤੇ ਰਾਮ ਲੀਲਾ” ਦਾ ਸੌ ਤੋਂ ਵੱਧ ਵਾਰ ਮੰਚਨ ਕਰ ਚੁੱਕੇ ਹਨ । ਜਦੋਂ ਰਾਜੀਵ ਮਹਿਤਾ ਜੀ ਨੇ ਅਮਰੀਕਾ ਦੇ ਡਲਾਸ ਦੇ ਕਾਉਬੌਏ ਸਟੇਡੀਅਮ ਵਿੱਚ ਸ਼੍ਰੀ ਰਾਮ ਲੀਲਾ ਦਾ ਮੰਚਨ ਕੀਤਾ ਤਾਂ ਸੱਠ ਹਜ਼ਾਰ ਤੋਂ ਵੱਧ ਭਾਰਤੀ ਅਤੇ ਵਿਦੇਸ਼ੀ ਦਰਸ਼ਕਾਂ ਨੇ ਇਹ ਸੋਅ ਵੇਖਿਆ ।
ਮਹਿਤਾ ਸਾਬ ਨੇ 2001ਵਿੱਚ “ਥੀਏਟਰ ਆਰਟਸ ਚੰਡੀਗੜ੍ਹ” ਗਰੁੱਪ ਦੀ ਸਥਾਪਿਤ ਕੀਤੀ ਗਈ । ਇਹਨਾਂ ਰਾਹੀਂ ਖੇਡੇ ਗਏ ਨੁਕੜ ਨਾਟਕ ਸਮਾਜ ਨੂੰ ਸੇਧ ਦਿੰਦੇ ਨੇ,ਸੁਨੇਹਾ ਦਿੰਦੇ ਨੇ ਜਿਵੇਂ “ਪਰਿਆਵਰਣ ਕਾ ਵਿਨਾਸ਼” ਇਹ ਨਾਟਕ ਸਾਲ 2001 ਤੋਂ ਲੈ ਕੇ ਹੁਣ ਤੱਕ 400 ਤੋਂ ਵੱਧ ਵਾਰ ਖੇਡਿਆ ਜਾ ਚੁੱਕਾ ਹੈ । ਸ਼ਹੀਦ ਕੀ ਵਾਪਸੀ, ਮਿੱਟੀ ਕਾ ਆਦਮੀ, ਜੱਬ ਜਾਗੋ ਤਭੀ ਸਵੇਰਾ, ਪਾਕਿਸਤਾਨ ਲਈ ਸਮਝੋਤਾ ਐਕਸਪ੍ਰੈਸ ਰੇਲਗੱਡੀ, ਮਿਸ਼ਨ ਮੁੰਬਈ, ਏਕ ਕਦਮ ਉਜਲੇ ਕੀ ਔਰ, ਮੌਤ ਕਾ ਆਤੰਕ, ਨਸ਼ਿਆਂ, ਏਡਜ਼, ਵੱਧ ਆਬਾਦੀ, ਸਾਫ਼-ਸੁਥਰੇ ਵਾਤਾਵਰਣ ਦੀ ਮਹੱਤਤਾ, ਸੜਕ ਸੁਰੱਖਿਆ ਅਤੇ ਅਜੋਕੇ ਸਮਾਜਿਕ ਮੁੱਦਿਆਂ ਉੱਤੇ ਜਾਗਰੂਕ ਕਰਨ ਵਾਲੇ ਅਨੇਕਾਂ ਨਾਟਕ “ਰਾਜੀਵ ਮਹਿਤਾ” ਦੇ ਕੈਰੀਅਰ ਲਈ ਮੀਲ ਪੱਥਰ ਬਣ ਗਏ ।
ਇਹਨਾਂ ਦਾ ਜਨਮ ਅੰਬਾਲਾ ਦੇ ਛੋਟੇ ਜਿਹੇ ਪਿੰਡ ਬੋਹ ਵਿੱਚ ਸਾਲ 1966 ਨੂੰ ਹੋਇਆ ਇਹਨਾਂ ਦੇ ਸੁਪਨਿਆਂ ਦੀ ਉਡਾਨ ਬਹੁਤ ਲੰਮੀ ਸੀ।