Follow us

11/05/2026 8:38 am

Search
Close this search box.
Home » News In Punjabi » ਚੰਡੀਗੜ੍ਹ » ਸੂਬਾ ਸਰਕਾਰ ਆਈਸੀਯੂ ‘ਚ, ਕੇਂਦਰ ਦੇ ਲਾਰੇ, ਬ੍ਰਹਮਪੁਰਾ ਨੇ ਨਿੱਜੀ ਕਮਾਈ ‘ਚੋਂ ਵੰਡੀ ਹੜ੍ਹ ਪੀੜਤਾਂ ਨੂੰ ਰਾਹਤ

ਸੂਬਾ ਸਰਕਾਰ ਆਈਸੀਯੂ ‘ਚ, ਕੇਂਦਰ ਦੇ ਲਾਰੇ, ਬ੍ਰਹਮਪੁਰਾ ਨੇ ਨਿੱਜੀ ਕਮਾਈ ‘ਚੋਂ ਵੰਡੀ ਹੜ੍ਹ ਪੀੜਤਾਂ ਨੂੰ ਰਾਹਤ

ਸੂਬਾ ਸਰਕਾਰ ਆਈਸੀਯੂ ‘ਚ, ਕੇਂਦਰ ਦੇ ਲਾਰੇ, ਬ੍ਰਹਮਪੁਰਾ ਨੇ ਨਿੱਜੀ ਕਮਾਈ ‘ਚੋਂ ਵੰਡੀ ਹੜ੍ਹ ਪੀੜਤਾਂ ਨੂੰ ਰਾਹਤ

ਕਿਹਾ, ਕੇਂਦਰੀ ਮੰਤਰੀ ਤੇ ਰਾਜਪਾਲ ਦੇ ਦੌਰਿਆਂ ਦੇ ਬਾਵਜੂਦ ਕਿਸਾਨਾਂ ਦੇ ਖਾਤੇ ਖਾਲੀ, ਪੰਜਾਬ ਨਾਲ ਹੋ ਰਿਹਾ ਵਿਤਕਰਾ_

ਤਰਨ ਤਾਰਨ 06 ਸਤੰਬਰ:

Punjab Floods 2025 : ਪੰਜਾਬ ਦੀ ‘ਆਪ’ ਸਰਕਾਰ ਦੀ ਮੁਕੰਮਲ ਨਾਕਾਮੀ ਅਤੇ ਕੇਂਦਰ ਸਰਕਾਰ ਦੀ ਬੇਰੁਖ਼ੀ ਤੋਂ ਨਿਰਾਸ਼ ਹੋ ਕੇ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ‘ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਰਾਹਤ ਕਾਰਜਾਂ ਲਈ ਡੱਟ ਕੇ ਖੜ੍ਹ ਗਏ ਹਨ। ਆਪਣੀ ਨਿੱਜੀ ਕਿਰਤ ਕਮਾਈ ਵਿੱਚੋਂ ਪੀੜਤਾਂ ਲਈ ਮਦਦ ਦਾ ਸਿਲਸਿਲਾ ਜਾਰੀ ਰੱਖਦਿਆਂ, ਸ੍ਰ. ਬ੍ਰਹਮਪੁਰਾ ਨੇ ਅੱਜ ਪਿੰਡ ਧੂੰਦਾ ਵਿਖੇ 150 ਲੋੜਵੰਦ ਪਰਿਵਾਰਾਂ ਨੂੰ ਆਟੇ ਦੀ ਸੇਵਾ ਅਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਸ਼ੂਆਂ ਲਈ 60 ਕੁਇੰਟਲ ਹਰੇ ਚਾਰੇ ਦੀ ਸੇਵਾ ਕੀਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ, “ਇਹ ਸੇਵਾ ਇਸ ਲਈ ਕਰਨੀ ਪੈ ਰਹੀ ਹੈ ਕਿਉਂਕਿ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਲਾਵਾਰਸ ਹੋ ਗਏ ਹਨ। ਮੁੱਖ ਮੰਤਰੀ ਹਸਪਤਾਲ ਵਿੱਚ ਹਨ, ਅਸੀਂ ਉਨ੍ਹਾਂ ਦੇ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ, ਪਰ ਸਵਾਲ ਇਹ ਹੈ ਕਿ ਕੀ ਪੂਰੀ ਸਰਕਾਰ ਹੀ ਆਈਸੀਯੂ ਵਿੱਚ ਚਲੀ ਗਈ ਹੈ? ਕੋਈ ਫ਼ੈਸਲਾ ਲੈਣ ਵਾਲਾ ਨਹੀਂ ਹੈ ਅਤੇ ਲੋਕ ਰੱਬ ਆਸਰੇ ਹਨ।

ਉਨ੍ਹਾਂ ਕੇਂਦਰ ਸਰਕਾਰ ਦੇ ਰਵੱਈਏ ‘ਤੇ ਡੂੰਘਾ ਰੋਸ ਪ੍ਰਗਟ ਕਰਦਿਆਂ ਕਿਹਾ, “ਸਾਨੂੰ ਕੇਂਦਰ ਸਰਕਾਰ ਤੋਂ ਉਮੀਦਾਂ ਹਨ। ਹੜ੍ਹਾਂ ਨੂੰ ‘ਗੰਭੀਰ ਕੁਦਰਤੀ ਆਫ਼ਤ’ ਐਲਾਨਿਆ ਗਿਆ, ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਜੀ ਖੁਦ ਦੌਰਾ ਕਰਕੇ ਗਏ ਅਤੇ ਭਰੋਸਾ ਦੇ ਕੇ ਗਏ। ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ, ਕਿਸਾਨਾਂ ਦੇ ਖਾਤਿਆਂ ਵਿੱਚ ਇੱਕ ਰੁਪਿਆ ਨਹੀਂ ਪਹੁੰਚਿਆ। ਇਹ ਪੰਜਾਬ ਨਾਲ ਸਰਾਸਰ ਵਿਤਕਰਾ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸ੍ਰ. ਬ੍ਰਹਮਪੁਰਾ ਨੇ ਜ਼ੋਰਦਾਰ ਮੰਗ ਕੀਤੀ ਕਿ ਉਹ ਛੇਤੀ ਹੀ ਕੇਂਦਰ ਸਰਕਾਰ ਨੂੰ ਇੱਕ ਵਿਸਤ੍ਰਿਤ ਪੱਤਰ ਲਿਖ ਕੇ ਉਨ੍ਹਾਂ ਦੇ ਵਾਅਦੇ ਯਾਦ ਕਰਵਾਉਣਗੇ ਅਤੇ ਅਸੀਂ ਮੰਗ ਕਰਦੇ ਹਾਂ ਕਿ ਪੀੜਤ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਸਿੱਧਾ ਉਨ੍ਹਾਂ ਦੇ ਖਾਤਿਆਂ ਵਿੱਚ ਪਾਏ ਜਾਣ ਅਤੇ ਇਸਤੋਂ ਇਲਾਵਾ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ (ਬੀ.ਏ.ਡੀ.ਪੀ) ਤਹਿਤ ਹੜ੍ਹਾਂ ਦੀ ਰੋਕਥਾਮ ਲਈ ਵਿਸ਼ੇਸ਼ ਫੰਡ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੀ ਅਸਲ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਕਾਲੀ ਦਲ ਪੀੜਤਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖੇਗਾ।

ਇਸ ਸੇਵਾ ਕਾਰਜ ਮੌਕੇ ਸੀਨੀਅਰ ਅਕਾਲੀ ਆਗੂ ਅਤੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਕੁਲਦੀਪ ਸਿੰਘ ਲਹੌਰੀਆ (ਜਨਰਲ ਸੱਕਤਰ, ਯੂਥ ਅਕਾਲੀ ਦਲ), ਕੰਵਰਦੀਪ ਸਿੰਘ ਬ੍ਰਹਮਪੁਰਾ (ਯੂਥ ਆਗੂ), ਜਗਤਾਰ ਸਿੰਘ ਧੂੰਦਾ (ਸਾਬਕਾ ਸਰਪੰਚ), ਅਮਰੀਕ ਸਿੰਘ ਚੋਹਲਾ ਸਾਹਿਬ (ਸਾਬਕਾ ਸਰਪੰਚ), ਬਲਕਾਰ ਸਿੰਘ ਧੂੰਦਾ, ਬਾਬਾ ਲੱਖਾ ਸਿੰਘ ਧੂੰਦਾ, ਗੁਰਦੇਵ ਸਿੰਘ ਸ਼ਬਦੀ, ਜਗਰੂਪ ਸਿੰਘ ਪੱਖੋਪੁਰਾ, ਕੁਲਵਿੰਦਰ ਸਿੰਘ ਚੋਹਲਾ ਖੁਰਦ, ਮਨਪ੍ਰੀਤ ਸਿੰਘ ਸ਼ੈਲੀ, ਵਰਿੰਦਰ ਜੋਤੀ (ਮੈਂਬਰ ਪੰਚਾਇਤ, ਗੋਇੰਦਵਾਲ), ਤਰਸੇਮ ਸਿੰਘ (ਮੈਂਬਰ), ਹਰਜਿੰਦਰ ਸਿੰਘ ਫੌਜੀ, ਸੰਮਾਂ ਲਾਹੌਰੀਆ, ਬਲਕਾਰ ਸਿੰਘ ਬਾਰਾ ਅਤੇ ਹੋਰ ਆਗੂ ਹਾਜ਼ਰ ਸਨ।

ਕੈਪਸ਼ਨ: ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਨਿੱਜੀ ਤੌਰ ‘ਤੇ ਧੂੰਦਾ ਅਤੇ ਗੋਇੰਦਵਾਲ ਸਾਹਿਬ ਪਹੁੰਚ ਕੇ ਪੀੜਤਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ।

 

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal