ਐਸ.ਏ.ਐਸ.ਨਗਰ :
ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀਆ ਨੇ ਲੋਕ-ਕਲਾਵਾ ਦੀ ਵੰਨਗੀਆ ਵਿੱਚ ਤੀਜਾ ਸਥਾਨ ਹਾਸਿਲ ਕੀਤਾ । ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ 2023-24 ਮਿਤੀ 9 ਅਕਤੂਬਰ ਤੱਕ ਸਰਕਾਰੀ ਕਾਲਜ ਰੋਪੜ ਵਿਖੇ ਚੱਲ ਰਿਹਾ ਹੈ । ਜਿਸ ਵਿੱਚ ਮਿਤੀ 9-10-2023 ਨੂੰ ਵੱਖ-ਵੱਖ ਵੰਨਗੀਆਂ ਕਰਵਾਈਆਂ ਗਈਆਂ ਸਨ । ਇਸ ਮੁਕਾਬਲੇ ਵਿੱਚ 58 ਕਾਲਜਾਂ ਨੇ ਹਿੱਸਾ ਲਿਆ ਸੀ । ਸਰਕਾਰੀ ਕਾਲਜ ਡੇਰਾਬੱਸੀ ਦੀ ਵਿਦਿਆਰਥਣਾਂ ਨੀਲੂ ਬੀ. ਕਾਮ ਭਾਗ – ਪਹਿਲਾ ਨੇ ਕਢਾਈ ਅਤੇ ਆਸ਼ੂ ਬੀ- ਕਾਮ ਭਾਗ –ਪਹਿਲਾ ਨੇ ਗੁੱਡੀਆਂ –ਪਟੋਲੇ ਦੀ ਵੰਨਗੀ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਹੈ । ਇਹ ਵੰਨਗੀਆਂ ਦਾ ਅਭਿਆਸ ਇੰਚਾਰਜ ਸਾਹਿਬਾਨਾਂ ਪ੍ਰੋ. ਅਮਨਜੀਤ ਕੌਰ, ਪ੍ਰੋ. ਨਿੱਧੀ ਗੁਪਤਾ ਅਤੇ ਕਿਰਨਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਈਆਂ ਗਈਆਂ । ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਆਸ਼ੀਰਵਾਦ ਦਿੱਤਾ ।