Follow us

15/01/2026 4:33 am

Search
Close this search box.
Home » News In Punjabi » ਚੰਡੀਗੜ੍ਹ » ਜਲਦ ਬਣੇਗੀ ਰਾਜਪੁਰਾ-ਮੁਹਾਲੀ ਰੇਲਵੇ ਲਾਈਨ, ਹਰੀ ਝੰਡੀ ਹੋਈ

ਜਲਦ ਬਣੇਗੀ ਰਾਜਪੁਰਾ-ਮੁਹਾਲੀ ਰੇਲਵੇ ਲਾਈਨ, ਹਰੀ ਝੰਡੀ ਹੋਈ

Mohali: New Railway line connect Rajpura to Mohali

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਆਖਿਰਕਾਰ ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਕੇ ਪੰਜਾਬ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਮੁਹਾਲੀ ਵਿੱਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ 18 ਕਿਲੋਮੀਟਰ ਲੰਬੇ ਇਸ ਪ੍ਰੋਜੈਕਟ ‘ਤੇ ਤਕਰੀਬਨ 443 ਕਰੋੜ ਰੁਪਏ ਖਰਚੇ ਜਾਣਗੇ। ਇਹ ਪ੍ਰੋਜੈਕਟ ਪਿਛਲੇ 50 ਸਾਲਾਂ ਤੋਂ ਅਧੂਰਾ ਪਿਆ ਸੀ, ਜਿਸ ਕਾਰਨ ਇਲਾਕੇ ਦੇ ਲੋਕ ਕਾਫੀ ਸਮੇਂ ਤੋਂ ਉਮੀਦ ਲਗਾਈ ਬੈਠੇ ਸਨ। ਬਿੱਟੂ ਨੇ ਰੇਲ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਲਈ ਇਹ ਇਤਿਹਾਸਕ ਪਲ ਹੈ ਕਿਉਂਕਿ ਇਸ ਨਾਲ ਪੁਰਾਣਾ ਸੁਪਨਾ ਪੂਰਾ ਹੋਇਆ ਹੈ।

ਇਹ ਨਵੀਂ ਰੇਲ ਲਾਈਨ ਚੰਡੀਗੜ੍ਹ ਨੂੰ ਮਾਲਵਾ ਖੇਤਰ ਨਾਲ ਸਿੱਧਾ ਜੋੜੇਗੀ, ਜਿਸ ਵਿੱਚ ਰਾਜਪੁਰਾ, ਪਟਿਆਲਾ, ਸੰਗਰੂਰ ਅਤੇ ਨਜ਼ਦੀਕੀ ਇਲਾਕੇ ਸ਼ਾਮਲ ਹਨ। ਇਸ ਨਾਲ ਯਾਤਰਾ ਹੋਰ ਸੁਖਾਲੀ ਹੋਵੇਗੀ, ਸਮਾਂ ਬਚੇਗਾ ਅਤੇ ਆਵਾਜਾਈ ਦੇ ਨਵੇਂ ਮੌਕੇ ਖੁਲਣਗੇ। ਨਾਲ ਹੀ ਇਲਾਕੇ ਵਿੱਚ ਉਦਯੋਗਿਕ ਅਤੇ ਆਰਥਿਕ ਸਰਗਰਮੀਆਂ ਨੂੰ ਵੀ ਵੱਡਾ ਫ਼ਾਇਦਾ ਪਹੁੰਚੇਗਾ। ਵਪਾਰ, ਸੈਰ-ਸਪਾਟੇ ਅਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਪ੍ਰੋਜੈਕਟ ਦੀ ਸ਼ੁਰੂਆਤ ਨਾਲ ਲੋਕਾਂ ਨੂੰ ਸਿੱਧੀ ਕਨੈਕਟਿਵਿਟੀ ਦਾ ਲਾਭ ਮਿਲੇਗਾ ਅਤੇ ਪੰਜਾਬ ਦੇ ਵਿਕਾਸ ਵਿੱਚ ਇਕ ਨਵਾਂ ਅਧਿਆਇ ਸ਼ੁਰੂ ਹੋਵੇਗਾ।

 

dawn punjab
Author: dawn punjab

Leave a Comment

RELATED LATEST NEWS

Top Headlines

ਧਰਮੇਂਦਰ ਦੇ ਘਰ ਬਾਹਰ ਪੁਲਿਸ ਬੈਰੀਕੇਡ—ਦੇਸ਼ ਭਰ ‘ਚ ਚਿੰਤਾ ਤੇ ਦੁਆਵਾਂ, ਪਰ ਪਰਿਵਾਰ ਨੇ ਕਿਹਾ “ਫਿਕਰ ਦੀ ਕੋਈ ਗੱਲ ਨਹੀਂ”

ਧਰਮੇਂਦਰ ਦੇ ਘਰ ਬਾਹਰ ਪੁਲਿਸ ਬੈਰੀਕੇਡ—ਦੇਸ਼ ਭਰ ‘ਚ ਚਿੰਤਾ ਤੇ ਦੁਆਵਾਂ, ਪਰ ਪਰਿਵਾਰ ਨੇ ਕਿਹਾ “ਫਿਕਰ ਦੀ ਕੋਈ ਗੱਲ ਨਹੀਂ”

Live Cricket

Rashifal