Follow us

11/05/2026 8:05 am

Search
Close this search box.
Home » News In Punjabi » ਚੰਡੀਗੜ੍ਹ » ਰਾਤ ਨੂੰ BJP ‘ਚ ਸ਼ਾਮਲ ਹੋਏ, ਸਵੇਰੇ ਹੀ ਵਿਜੀਲੈਂਸ ਦੀ ਰੇਡ — ਰਣਜੀਤ ਸਿੰਘ ਗਿੱਲ ਸਿਆਸੀ ਚਰਚਾ ‘ਚ

ਰਾਤ ਨੂੰ BJP ‘ਚ ਸ਼ਾਮਲ ਹੋਏ, ਸਵੇਰੇ ਹੀ ਵਿਜੀਲੈਂਸ ਦੀ ਰੇਡ — ਰਣਜੀਤ ਸਿੰਘ ਗਿੱਲ ਸਿਆਸੀ ਚਰਚਾ ‘ਚ

ਰਾਤ ਨੂੰ BJP ‘ਚ ਸ਼ਾਮਲ ਹੋਏ, ਸਵੇਰੇ ਹੀ ਵਿਜੀਲੈਂਸ ਦੀ ਰੇਡ — ਰਣਜੀਤ ਸਿੰਘ ਗਿੱਲ ਸਿਆਸੀ ਚਰਚਾ ‘ਚ

 

Dawn Punjab Buearu: Chandigarh, 2 ਅਗਸਤ

ਪੰਜਾਬ ਦੀ ਸਿਆਸਤ ‘ਚ ਉਸ ਸਮੇਂ ਤੀਖਾ ਮੋੜ ਆਇਆ ਜਦੋਂ ਰਣਜੀਤ ਸਿੰਘ ਗਿੱਲ ਨੇ ਰਾਤ ਨੂੰ ਭਾਰਤੀ ਜਨਤਾ ਪਾਰਟੀ (BJP) ਦਾ ਹੱਥ ਫੜਿਆ ਅਤੇ ਸਵੇਰ ਹੋਂਦਿਆਂ ਹੀ ਉਨ੍ਹਾਂ ਦੇ ਘਰ ਵਿਜੀਲੈਂਸ ਵਿਭਾਗ ਨੇ ਰੇਡ ਮਾਰਤੀ।

 

ਜਾਣਕਾਰੀ ਅਨੁਸਾਰ, ਰਣਜੀਤ ਸਿੰਘ ਗਿੱਲ ਨੇ ਬੀਤੀ ਰਾਤ BJP ਵਿਚ ਸ਼ਾਮਲ ਹੋ ਕੇ ਆਪਣੀ ਨਵੀਂ ਸਿਆਸੀ ਇਨਿੰਗ ਦੀ ਸ਼ੁਰੂਆਤ ਕੀਤੀ। ਪਰ ਸਵੇਰੇ ਵਿਜੀਲੈਂਸ ਟੀਮ ਨੇ ਉਨ੍ਹਾਂ ਦੇ ਨਿਵਾਸ ‘ਤੇ ਛਾਪੇਮਾਰੀ ਕੀਤੀ, ਜਿਸ ਕਾਰਨ ਸਿਆਸੀ ਮੰਡਲੀਆਂ ‘ਚ ਖਲਬਲੀ ਮਚ ਗਈ ਹੈ।

 

ਇਸ ਕਾਰਵਾਈ ਸੰਬੰਧੀ ਅਧਿਕਾਰਿਕ ਤੌਰ ‘ਤੇ ਅਜੇ ਤਕ ਕੋਈ ਜਾਣਕਾਰੀ ਜਾਰੀ ਨਹੀਂ ਹੋਈ, ਪਰ ਗਿੱਲ ਦੇ ਰਾਜਨੀਤਿਕ ਪਾਲਾ ਬਦਲਣ ਦੇ ਤੁਰੰਤ ਬਾਅਦ ਇਹ ਕਦਮ ਕਈ ਸਵਾਲ ਖੜ੍ਹੇ ਕਰ ਰਿਹਾ ਹੈ।

 

ਇਸ ਘਟਨਾ ਨੇ ਰਣਜੀਤ ਸਿੰਘ ਗਿੱਲ ਨੂੰ ਅਚਾਨਕ ਹੀ ਸੂਬੇ ਦੀ ਰਾਜਨੀਤੀ ਦੇ ਕੇਂਦਰ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ। ਸਿਆਸੀ ਜਾਣਕਾਰ ਮੰਨ ਰਹੇ ਹਨ ਕਿ ਇਹ ਸਿਰਫ਼ ਇਕ ਸੰਯੋਗ ਨਹੀਂ, ਸਗੋਂ ਇਸ਼ਾਰੇ ਕਈ ਹੋਰ ਵੱਡੀਆਂ ਗਤੀਵਿਧੀਆਂ ਵੱਲ ਕਰ ਰਹੇ ਹਨ।

 

#RanjitSinghGill #Kharar #BigBreaking #PunjabPolitics #VigilanceRaid

 

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal