ਮੋਹਾਲੀ ’ਚ ਸਵੇਰੇ ਸਵੇਰੇ ਕਹਿਰ: ਜਿਮ ਮਾਲਿਕ ‘ਤੇ 5 ਗੋਲੀਆਂ, ਹਸਪਤਾਲ ‘ਚ ਗੰਭੀਰ
Mohali: Fireing on GYM owner
ਮੋਹਾਲੀ ਦੇ ਫੇਜ਼-1ਅਤੇ 2 ਦੇ ਲਾਈਟ ਪੌਇੰਟ ਦੇ ਨੇੜੇ ਫੇਸ 2 ਦੀ ਪਾਰਕਿੰਗ ਵਿਚ ਸਵੇਰੇ ਦਾ ਸ਼ਾਂਤ ਸਮਾ ਅਚਾਨਕ ਗੋਲੀਆਂ ਚਲਣ ਦੀਆਂ ਅਵਾਜਾਂ ਨਾਲ ਦਹਿਸ਼ਤ ਭਰਿਆ ਹੋ ਗਿਆ ਜਦੋਂ ਲਗਭਗ 4:45 ਵਜੇ ਖੂਨੀ ਘਟਨਾ ਵਾਪਰੀ, ਜਦੋਂ ਅਣਪਛਾਤੇ ਬਦਮਾਸ਼ਾਂ ਨੇ ਇੱਕ ਜਿਮ ਮਾਲਿਕ ‘ਤੇ ਪੰਜ ਰਾਊਂਡ ਫਾਇਰਿੰਗ ਕਰ ਦਿੱਤੀ।
ਸੂਤਰਾਂ ਦੀ ਸੂਚਨਾ ਮੁਤਾਬਕ ਗੋਲੀਬਾਰੀ ਵਿੱਚ ਜਿਮ ਮਾਲਿਕ ਵਿੱਕੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਗੰਭੀਰ ਹਾਲਤ ਵਿੱਚ ਤੁਰੰਤ ਇੰਡਸ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣਾ ਫੇਜ਼-1 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੇ ਮੁਤਾਬਕ, “ਵਿਕ्ਕੀ ਆਪਣੀ ਬਲੇਨੋ ਕਾਰ ਵਿੱਚ ਲੇਟਿਆ ਹੋਇਆ ਸੀ, ਇਸ ਦੌਰਾਨ ਬਾਈਕ ‘ਤੇ ਆਏ ਬਦਮਾਸ਼ਾਂ ਨੇ ਉਸ ‘ਤੇ ਗੋਲੀਆਂ ਚਲਾਈਆਂ।” ਗੋਲੀਆਂ ਉਸਦੀ ਟੰਗਾਂ ‘ਚ ਲੱਗੀਆਂ ਹਨ।
ਮੌਕੇ ’ਤੇ ਮਾਰਕੀਟ ਫੇਜ਼-2 ਦੇ ਚੌਕੀਦਾਰ ਨੇ ਤੁਰੰਤ ਘਟਨਾ ਦੀ ਜਾਨਕਾਰੀ ਪੁਲਿਸ ਨੂੰ ਦਿੱਤੀ।“ਫਾਇਰਿੰਗ ਕਰਨ ਵਾਲਿਆਂ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ,”ਪੁਲਿਸ ਵੱਲੋਂ ਇਲਾਕੇ ’ਚ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਹਮਲਾਵਰਾਂ ਦੀ ਤਲਾਸ਼ ਲਈ ਕਾਰਵਾਈ ਜਾਰੀ ਹੈ ਅਤੇ ਘਟਨਾ ਕੇ ਕਰਨਾ ਦੀ ਜਾਣਕਾਰੀ ਏਖ਼ਠੀ ਕਰੀ ਜਾ ਰਹੀ ਹੈ । ਪੁਲਸ ਮੁਤਾਬਕ ਸਾਰੇ ਤਥੇਕਥੇ ਕਰਨ ਤੋਂ ਬਾਅਦ ਹੀ ਅਗਲੀ ਠੋਸ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।





