Follow us

19/02/2026 6:31 am

Search
Close this search box.
Home » News In Punjabi » ਚੰਡੀਗੜ੍ਹ » ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਮੋਹਾਲੀ ਦੇ ਸ਼ਮਸ਼ਾਨ ਘਾਟ ਲਈ ਦੋ ਨਵੀਆਂ ਫਿਊਨਰਲ ਵੈਨਾਂ ਸਮਰਪਿਤ

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਮੋਹਾਲੀ ਦੇ ਸ਼ਮਸ਼ਾਨ ਘਾਟ ਲਈ ਦੋ ਨਵੀਆਂ ਫਿਊਨਰਲ ਵੈਨਾਂ ਸਮਰਪਿਤ

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਮੋਹਾਲੀ ਦੇ ਸ਼ਮਸ਼ਾਨ ਘਾਟ ਲਈ ਦੋ ਨਵੀਆਂ ਫਿਊਨਰਲ ਵੈਨਾਂ ਸਮਰਪਿਤ

 

ਸ਼ਮਸ਼ਾਨ ਘਾਟ ਦੇ ਵਿਕਾਸ ਲਈ ਹੋਰ 50 ਲੱਖ ਰੁਪਏ ਖਰਚ ਹੋਣਗੇ : ਮੇਅਰ ਜੀਤੀ ਸਿੱਧੂ

ਨਵਾਂ ਸ਼ਮਸ਼ਾਨ ਘਾਟ ਬਣਾਉਣ ਦੀ ਲੋੜ ‘ਤੇ ਵੀ ਦਿੱਤਾ ਜ਼ੋਰ

Mohali ਮੋਹਾਲੀ, 17 ਸਤੰਬਰ –

Mayor dedicates funeral vans : ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਦੇ ਹੋਏ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕਰ ਰਹੇ ਹਨ। ਇਸੇ ਕੜੀ ਵਿੱਚ ਉਹਨਾਂ ਨੇ ਮੋਹਾਲੀ ਵਾਸੀਆਂ ਦੀ ਸਹੂਲਤ ਲਈ ਦੋ ਨਵੀਆਂ ਫਿਊਨਰਲ ਵੈਨਾਂ ਸ਼ਮਸ਼ਾਨ ਘਾਟ ਲਈ ਸਮਰਪਿਤ ਕੀਤੀਆਂ।

 

ਮੇਅਰ ਨੇ ਕਿਹਾ ਕਿ ਮੌਜੂਦਾ ਚੱਲ ਰਹੀਆਂ ਵੈਨਾਂ ਪੁਰਾਣੀਆਂ ਹੋ ਚੁੱਕੀਆਂ ਸਨ, ਜਿਸ ਕਰਕੇ ਲੋਕਾਂ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨਵੀਆਂ ਵੈਨਾਂ ਦੀ ਸ਼ੁਰੂਆਤ ਨਾਲ ਇਹ ਸਮੱਸਿਆ ਹੁਣ ਦੂਰ ਹੋ ਜਾਵੇਗੀ। ਇਹ ਦੋ ਵੈਨਾਂ ‘ਤੇ ਲਗਭਗ 48 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਹਰ ਵੈਨ ਵਿੱਚ 15 ਲੋਕਾਂ ਦੇ ਬੈਠਣ ਦੀ ਸਹੂਲਤ ਹੈ।

 

ਸ਼ਮਸ਼ਾਨ ਘਾਟ ਵਿੱਚ ਹੋਣਗੇ ਹੋਰ ਵਿਕਾਸ ਕਾਰਜ

ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਸ਼ਮਸ਼ਾਨ ਘਾਟ ਵਿੱਚ ਇਲੈਕਟ੍ਰਿਕ ਮਸ਼ੀਨ ਲਈ ਪਲੇਟਫਾਰਮ ਦੀ ਲੋੜ ਸੀ, ਜਿਸਨੂੰ ਹੁਣ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਇੱਥੇ ਨਵੇਂ ਸ਼ੈਡ ਵੀ ਬਣਾਏ ਜਾਣਗੇ ਤਾਂ ਜੋ ਲੋਕਾਂ ਨੂੰ ਕੋਈ ਦਿਕ਼ਤ ਨਾ ਆਵੇ। ਇਹਨਾਂ ਕਾਰਜਾਂ ‘ਤੇ ਲਗਭਗ 50 ਲੱਖ ਰੁਪਏ ਖਰਚ ਹੋਣਗੇ ਅਤੇ ਇਹ ਛੇਤੀ ਹੀ ਸ਼ੁਰੂ ਕਰ ਦਿੱਤੇ ਜਾਣਗੇ।

 

ਨਵੇਂ ਕ੍ਰਿਮੇਸ਼ਨ ਗਰਾਊਂਡ ਦੀ ਲੋੜ ‘ਤੇ ਜ਼ੋਰ

ਮੇਅਰ ਨੇ ਕਿਹਾ ਕਿ ਮੋਹਾਲੀ ਦੀ ਵੱਧਦੀ ਜਨਸੰਖਿਆ ਅਤੇ ਵਧਦੇ ਇਲਾਕੇ ਨੂੰ ਦੇਖਦਿਆਂ ਮੌਜੂਦਾ ਸ਼ਮਸ਼ਾਨ ਘਾਟ ‘ਤੇ ਭਾਰ ਵੱਧ ਰਿਹਾ ਹੈ। ਕਈ ਵਾਰ ਪਰਿਵਾਰਾਂ ਨੂੰ ਬੋਡੀ ਕ੍ਰਿਮੇਸ਼ਨ ਲਈ ਘੰਟਿਆਂ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਲਈ ਲਾਜ਼ਮੀ ਹੈ ਕਿ ਨਵੇਂ ਮੋਹਾਲੀ ਖੇਤਰ ਵਿੱਚ ਵੱਖਰਾ ਕ੍ਰਿਮੇਸ਼ਨ ਗਰਾਊਂਡ ਬਣਾਇਆ ਜਾਵੇ। ਉਹਨਾਂ ਸਰਕਾਰ ਅਤੇ ਗਮਾਡਾ ਨੂੰ ਬੇਨਤੀ ਕੀਤੀ ਕਿ ਕਾਰਪੋਰੇਸ਼ਨ ਨੂੰ ਇਸ ਲਈ ਜ਼ਮੀਨ ਮੁਹੱਈਆ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਸੁਵਿਧਾ ਮਿਲ ਸਕੇ।

 

ਲੋਕਾਂ ਦੀਆਂ ਸਹੂਲਤਾਂ ਪ੍ਰਾਥਮਿਕਤਾ

ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਵਾਸੀਆਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਵਿੱਚ ਹਰੇਕ ਪੱਧਰ ‘ਤੇ ਵਿਕਾਸ ਕਾਰਜ ਹੋ ਰਹੇ ਹਨ। ਉਹਨਾਂ ਭਰੋਸਾ ਦਿਵਾਇਆ ਕਿ ਸ਼ਮਸ਼ਾਨ ਘਾਟ ਸੰਬੰਧੀ ਜਿਹੜੀਆਂ ਵੀ ਸਮੱਸਿਆਵਾਂ ਹਨ, ਉਹਨਾਂ ਦਾ ਹੱਲ ਪ੍ਰਾਇਰਟੀ ਅਧਾਰ ‘ਤੇ ਕੀਤਾ ਜਾਵੇਗਾ।

dawn punjab
Author: dawn punjab

Leave a Comment

RELATED LATEST NEWS