Follow us

19/02/2026 5:54 am

Search
Close this search box.
Home » News In Punjabi » ਚੰਡੀਗੜ੍ਹ » ਫੇਜ਼-7 ਵਾਟਰ ਵਰਕਸ ‘ਚ ਬੂਸਟਰ ਟੈਂਕਾਂ ਦੀ ਸਫਾਈ : ਸਾਫ ਪੀਣ ਵਾਲੇ ਪਾਣੀ ਲਈ ਨਗਰ ਨਿਗਮ ਦਾ ਵਧੀਆ ਕਦਮ

ਫੇਜ਼-7 ਵਾਟਰ ਵਰਕਸ ‘ਚ ਬੂਸਟਰ ਟੈਂਕਾਂ ਦੀ ਸਫਾਈ : ਸਾਫ ਪੀਣ ਵਾਲੇ ਪਾਣੀ ਲਈ ਨਗਰ ਨਿਗਮ ਦਾ ਵਧੀਆ ਕਦਮ

ਫੇਜ਼-7 ਵਾਟਰ ਵਰਕਸ ‘ਚ ਬੂਸਟਰ ਟੈਂਕਾਂ ਦੀ ਸਫਾਈ : ਸਾਫ ਪੀਣ ਵਾਲੇ ਪਾਣੀ ਲਈ ਨਗਰ ਨਿਗਮ ਦਾ ਵਧੀਆ ਕਦਮ

ਮੇਅਰ ਜੀਤੀ ਸਿੱਧੂ ਨੇ ਵਾਟਰ ਬੂਸਟਰਾਂ ਅਤੇ ਟੈਂਕਰ ਦੀ ਸਫਾਈ ਦੇ ਕੰਮ ਦੀ ਕੀਤੀ ਨਜ਼ਰਸਾਨੀ

Mohali ਮੋਹਾਲੀ: Clean drinking water supply:  ਵਾਰਡ ਵਾਸੀਆਂ ਨੂੰ ਸਾਫ ਤੇ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਅੱਜ ਫੇਜ਼-7 ਦੇ ਵਾਟਰ ਵਰਕਸ ਵਿਭਾਗ ਵਿੱਚ ਬੂਸਟਰ ਟੈਂਕਾਂ ਅਤੇ ਵਾਟਰ ਟੈਂਕਰਾਂ ਦੀ ਸਫਾਈ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਪਹੁੰਚੇ ਅਤੇ ਉਹਨਾਂ ਨੇ ਇਸ ਕੰਮ ਦੀ ਨਜ਼ਰ ਸਾਨੀ ਵੀ ਕੀਤੀ।

ਇਸ ਵਾਰਡ ਦੀ ਕੌਂਸਲਰ ਅਨੁਰਾਧਾ ਆਨੰਦ (Anuradha Anand) ਨੇ ਦੱਸਿਆ ਕਿ ਹਾਲ ਹੀ ਵਿੱਚ ਵਾਰਡ ਵਾਸੀਆਂ ਵੱਲੋਂ ਗੰਧਲੇ ਪਾਣੀ ਦੀਆਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਸਹਿਯੋਗ ਨਾਲ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ, ਜਿਸ ਤੋਂ ਬਾਅਦ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ।

ਸਮਾਜ ਸੇਵੀ ਜਤਿੰਦਰ ਅਨੰਦ ਟਿੰਕੂ ਨੇ ਵੀ ਕਿਹਾ ਕਿ ਉਹਨਾਂ ਨੇ ਵਾਰਡ ਵਾਸੀਆਂ ਦੀਆਂ ਚਿੰਤਾਵਾਂ ਮੇਅਰ ਸਾਹਿਬ ਦੇ ਧਿਆਨ ਵਿੱਚ ਲਿਆਂਦੀਆਂ ਸਨ ਅਤੇ ਅੱਜ ਇਸ ਦੀ ਨਤੀਜਾ ਵਜੋਂ ਸਫਾਈ ਹੋਈ ਹੈ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੌਰੇ ਦੌਰਾਨ ਕਿਹਾ ਕਿ ਬਰਸਾਤਾਂ ਦੇ ਮੌਸਮ ਵਿੱਚ ਅਕਸਰ ਪਾਣੀ ਗੰਧਲਾ ਹੋਣ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ। ਹਾਲਾਂਕਿ ਇਸ ਦਾ ਕਾਰਨ ਸੀਵਰੇਜ ਦਾ ਪਾਣੀ ਨਹੀਂ, ਹੈ। ਉਹਨਾਂ ਕਿਹਾ ਕਿ ਓਵਰ ਹੈਡ ਟੈਂਕ ਅਤੇ ਵਾਟਰ ਬੂਸਟਰ ਸੈਂਟਰ ਦੀ ਸਫਾਈ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮਿਲੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਫਾਈ ਕਾਰਨ ਸਪਲਾਈ ਕੁਝ ਸਮੇਂ ਲਈ ਪ੍ਰਭਾਵਿਤ ਰਹਿ ਸਕਦੀ ਹੈ, ਇਸ ਲਈ ਨਗਰ ਨਿਗਮ ਅਤੇ ਜਨ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦੇਣ। ਉਨ੍ਹਾਂ ਨੇ ਇਹ ਵੀ ਯਕੀਨ ਦਿਵਾਇਆ ਕਿ ਨਗਰ ਨਿਗਮ ਵੱਲੋਂ ਹਰ ਨਿਵਾਸੀ ਨੂੰ ਸਾਫ ਅਤੇ ਸੁਰੱਖਿਅਤ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਪੂਰੀ ਜਿੰਮੇਵਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ।

dawn punjab
Author: dawn punjab

Leave a Comment

RELATED LATEST NEWS