Follow us

14/02/2025 2:14 pm

Search
Close this search box.
Home » News In Punjabi » ਚੰਡੀਗੜ੍ਹ » ਫੂਡ ਸਪਲਾਈ ਵਿਭਾਗ ਵੱਲੋਂ ਪੰਜਾਬ ਕਈ ਜ਼ਿਲ੍ਹਿਆਂ ਵਿੱਚ 641 ਪ੍ਰਵਾਸੀ ਦੀਆਂ ਫਾਸਟ ਫੂਡ ਰੇੜੀਆਂ ਦੇ ਸੈਂਪਲ ਫੇਲ

ਫੂਡ ਸਪਲਾਈ ਵਿਭਾਗ ਵੱਲੋਂ ਪੰਜਾਬ ਕਈ ਜ਼ਿਲ੍ਹਿਆਂ ਵਿੱਚ 641 ਪ੍ਰਵਾਸੀ ਦੀਆਂ ਫਾਸਟ ਫੂਡ ਰੇੜੀਆਂ ਦੇ ਸੈਂਪਲ ਫੇਲ

ਫੂਡ ਸਪਲਾਈ ਵਿਭਾਗ ਵੱਲੋਂ ਪੰਜਾਬ ਕਈ ਜ਼ਿਲ੍ਹਿਆਂ ਵਿੱਚ 641 ਪ੍ਰਵਾਸੀ ਦੀਆਂ ਫਾਸਟ ਫੂਡ ਰੇੜੀਆਂ ਦੇ ਸੈਂਪਲ ਫੇਲ ਆਏ ਹਨ

ਰੋਪੜ ਜ਼ਿਲ੍ਹੇ ਦੇ 290 ਪ੍ਰਵਾਸੀ ਰੇਹੜੀਆਂ ਵਾਲਿਆ ਦੇ ਸੈਂਪਲ ਫੇਲ ਆਏ

ਮੋਹਾਲੀ : ਮੋਹਾਲੀ ਦੇ ਨਾਮੀ ਚਾਪ ਵਾਲੇ ਪ੍ਰਵਾਸੀ ਸ਼ਖਸ ਅਤੇ ਰੋਪੜ ਦੇ ਡੋਸਾ ਫੂਡ ਦੇ ਰੈਸਟੋਰੈਂਟ ਵਿੱਚੋਂ ਸੁੰਡੀਆਂ ਨਿਕਲਣ ਦੀ ਵੀਡੀਓ ਵਾਇਰਲ ਹੋਣ ਕਰਕੇ ਸਿਹਤ ਵਿਭਾਗ ਅਤੇ ਫੂਡ ਸਪਲਾਈ ਵਿਭਾਗ ਨੇ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਮੋਹਾਲੀ , ਲੁਧਿਆਣਾ ਰੋਪੜ ਜਿਲ੍ਹੇ ਦੇ ਪ੍ਰਵਾਸੀ ਰੇਹੜੀ ਵਾਲਿਆਂ ਦੇ ਸੈਂਪਲ ਲਏ ਗਏ ਅਤੇ ਉਹਨਾਂ ਦੇ ਸੈਂਪਲ ਫੇਲ ਆਏ ਹਨ ।

ਸੰਬੰਧਿਤ ਵਿਭਾਗ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰਵਾਸੀ ਲੋਕ ਨੌਜਵਾਨਾਂ ਅਤੇ ਬੱਚਿਆਂ ਨੂੰ ਮਾੜਾ ਖਾਣਾ ਖਿਲਾ ਕੇ ਉਹਨਾਂ ਦੀਆਂ ਜਿੰਦਗੀਆਂ ਨੂੰ ਬਰਬਾਦ ਕਰ ਰਹੇ ਹਨ ਕਿਉਂਕਿ ਇਹ ਸਭ ਤੋਂ ਘਟੀਆ ਮਟੀਰੀਅਲ, ਰੰਗ ਵਾਲੀ ਚਾਪ ਅਤੇ ਸਿਰਫ 80 ਰੁਪਏ ਵਿੱਚ ਪੰਜ ਲੀਟਰ ਆਉਣ ਵਾਲਾ ਟੋਮੈਟੋ ਫਲੇਵਰ ਆਪਣੇ ਗ੍ਰਾਹਕਾਂ ਨੂੰ ਪਰੋਸ ਰਹੇ ਹਨ ।

ਇਸ ਸਬੰਧੀ ਪੀਜੀਆਈ ਡਾਕਟਰ ਮੈਡਮ ਹਰਲੀਨ ਕੌਰ ਸੰਧੂ ਨੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਇਹੀ ਕਿਹਾ ਉਹਨਾਂ ਕੋਲ ਜਿਆਦਾਤਰ ਕੇਸ ਨੌਜਵਾਨਾਂ ਅਤੇ ਬੱਚਿਆਂ ਦੇ ਫਾਸਟ ਫੂਡ ਖਾਣ ਵਾਲਿਆਂ ਦੇ ਆਉਂਦੇ ਨੇ , ਜਿਸ ਨਾਲ ਬੱਚਿਆਂ ਨੂੰ ਕੈਂਸਰ ਟਿਊਮਰ ਬਲੱਡ ਪ੍ਰੈਸ਼ਰ ਅਤੇ ਹੋਰ ਘਾਤਕ ਬਿਮਾਰੀਆਂ ਪੈਦਾ ਹੋ ਰਹੀ ਹਨ । ਹੁਣ ਤੱਕ ਕਈ ਬੱਚਿਆਂ ਅਤੇ ਨੌਜਵਾਨਾਂ ਦੀ ਜਾਨ ਵੀ ਚਲੀ ਗਈ ।

ਉਨਾਂ ਨੇ ਕਿਹਾ ਕਿ ਆਪਣੇ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਹਮੇਸ਼ਾ ਚੰਗਾ ਘਰ ਦਾ ਹੀ ਖਾਣਾ ਗ੍ਰਹਿਣ ਕੀਤੇ ਜਾਵੇ । ਉਧਰ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਕਰੀਬਨ ਰੇਹੜੀ ਵਾਲਿਆਂ ਦੇ ਸੈਪਲ ਫੇਲ ਆਏ ਹਨ । ਇਹਨਾਂ ਨੂੰ ਕਿਸੇ ਦੇ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਹੁੰਦਾ ਸਗੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਬੰਦ ਨਹੀਂ ਕਰਦੇ ।

ਉਹਨਾਂ ਨੇ ਕਿਹਾ ਕਿ ਆਪਣੇ ਬੱਚਿਆਂ ਅਤੇ ਨੌਜਵਾਨਾਂ ਦਾ ਆਪ ਹੀ ਖਿਆਲ ਰੱਖੋ ਤੇ ਉਸਨੂੰ ਇਸ ਸਬੰਧੀ ਜਾਗਰੂਕ ਕਰੋ। ਤੇ ਉਹਨਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਚੰਗੀ ਖੁਰਾਕ ਮੁਹੱਈਆ ਕਰਵਾਈ ਜਾਵੇ ਅਤੇ ਅਜਿਹੇ ਪ੍ਰਵਾਸੀ ਦੀਆਂ ਰੇਹੜੀਆਂ ਵਾਲਿਆ ਨੂੰ ਗੰਦ ਖਿਲਾਉਣ ਤੇ ਕਾਰਵਾਈ ਕਰਦਿਆਂ ਉਹਨਾਂ ਤੇ ਜਿੱਥੇ ਰੇਹੜੀਆਂ ਤੇ ਕਾਰਨਰਾ ਤੇ ਕਾਰਵਾਈ ਕੀਤੀ ਜਾਵੇਗੀ ਉੱਥੇ ਹੀ ਉਹਨਾਂ ਤੇ ਸਜਾਵਾਂ ਅਧੀਨ ਬਣਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ ।

dawnpunjab
Author: dawnpunjab

Leave a Comment

RELATED LATEST NEWS