Follow us

02/12/2023 12:28 am

Download Our App

Home » News In Punjabi » ਐਮਸੀ ਟੀਮ ਨੇ ਕੂੜੇ ਨੂੰ ਸਰੋਤ ਤੇ ਹੀ ਵੱਖ ਕਰਨ ਲਈ ਵੈਲੇਂਸੀਆ ਐਨਕਲੇਵ ਅਤੇ ਫੁੱਲਾਂ ਦੇ ਨਿਪਟਾਰੇ ਲਈ ਸ਼ਿਵ ਮੰਦਰ ਦਾ ਦੌਰਾ ਕੀਤਾ

ਐਮਸੀ ਟੀਮ ਨੇ ਕੂੜੇ ਨੂੰ ਸਰੋਤ ਤੇ ਹੀ ਵੱਖ ਕਰਨ ਲਈ ਵੈਲੇਂਸੀਆ ਐਨਕਲੇਵ ਅਤੇ ਫੁੱਲਾਂ ਦੇ ਨਿਪਟਾਰੇ ਲਈ ਸ਼ਿਵ ਮੰਦਰ ਦਾ ਦੌਰਾ ਕੀਤਾ

ਐਸ.ਏ.ਐਸ.ਨਗਰ :
ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ, ਸ਼੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵੱਛ ਭਾਰਤ ਮਿਸ਼ਨ ਨੂੰ ਪ੍ਰਫੁੱਲਤ ਕਰਨ ਲਈ ਸਾਂਝੇ ਯਤਨਾਂ ਤਹਿਤ, ਨਗਰ ਕੌਂਸਲ ਨਯਾ ਗਾਂਉਂ ਦੇ ਕਮਿਊਨਿਟੀ ਫੈਸੀਲੀਟੇਟਰ (ਸੀ.ਐਫ.) ਅਤੇ ਸੈਨੇਟਰੀ ਇੰਸਪੈਕਟਰ (ਐਸ.ਆਈ.) ਤੇ ਅਧਾਰਿਤ ਟੀਮ ਨੇ  ਏ.ਡੀ.ਸੀ. (ਯੂ ਡੀ) ਦੀ ਐਸ.ਬੀ.ਐਮ.ਯੂ. ਟੀਮ ਦੇ ਨਾਲ ਵੈਲੈਂਸੀਆ ਐਨਕਲੇਵ, ਕਾਂਸਲ ਦਾ ਦੌਰਾ ਕੀਤਾ।
     ਇਸ ਫੇਰੀ ਦੌਰਾਨ, ਵੈਲੇਂਸੀਆ ਐਨਕਲੇਵ ਦੇ ਵਸਨੀਕਾਂ ਨੂੰ ਸਰੋਤ ਵੱਖ ਕਰਨ ਦੀ ਮਹੱਤਤਾ ‘ਤੇ ਇੱਕ ਲਾਈਵ ਪ੍ਰਦਰਸ਼ਨ ਅਤੇ ਜਾਗਰੂਕਤਾ ਸੈਸ਼ਨ ਦਿੱਤਾ ਗਿਆ। ਇਸ ਪਹਿਲ  ਕਦਮੀ ਦਾ ਉਦੇਸ਼ ਸੁਸਾਇਟੀ ਦੇ ਅੰਦਰ, ਜ਼ਿੰਮੇਵਾਰ ਰਹਿੰਦ-ਖੂੰਹਦ ਪ੍ਰਬੰਧਨ ਅਤੇ ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰਨਾ ਸੀ।
     ਇਸ ਮੌਕੇ ਸਿੰਗਲ-ਯੂਜ਼ ਪਲਾਸਟਿਕ ਦੀ ਖਪਤ ਨੂੰ ਘਟਾਉਣ ਲਈ, ਵੈਲੈਂਸੀਆ ਐਨਕਲੇਵ ਦੇ ਵਸਨੀਕਾਂ ਵਿੱਚ ਕੱਪੜੇ ਦੇ ਥੈਲੇ ਖੁੱਲ੍ਹੇ ਦਿਲ ਨਾਲ ਵੰਡੇ ਗਏ। ਇਹ ਕਦਮ ਵਾਤਾਵਰਣ-ਅਨੁਕੂਲ ਵਿਕਲਪਾਂ ਨੂੰ ਅਪਣਾਉਣ ਅਤੇ ਹਰੇ ਭਰੇ ਵਾਤਾਵਰਣ ਵਿੱਚ ਯੋਗਦਾਨ ਪਾਉਣ ਲਈ ਇੱਕ ਪ੍ਰੇਰਣਾ ਵਜੋਂ ਉਤਸ਼ਾਹਿਤ ਕਰਨ ਲਈ ਸੀ।
     ਇਹ ਉਪਰਾਲਾ ਟਿਕਾਊ ਰਹਿਣ-ਸਹਿਣ ਦੇ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਅਤੇ ਸਾਡੇ ਵਾਤਾਵਰਣਕ ਨੁਕਸਾਨ  ਨੂੰ ਘਟਾਉਣ ਲਈ ਸਥਾਨਕ ਅਧਿਕਾਰੀਆਂ ਅਤੇ ਭਾਈਚਾਰੇ ਦੇ ਬੇਹਤਰ ਤਾਲਮੇਲ ਦੀ ਮਿਸਾਲ ਬਣਿਆ।
     ਇਸੇ ਤਰ੍ਹਾਂ ਵਾਰਡ ਨੰ: 12 ਦੇ ਸ਼ਿਵ ਮੰਦਰ ਦਾ ਵੀ ਦੌਰਾ ਕੀਤਾ ਗਿਆ। ਮੰਦਰ ਦੇ ਪੁਜਾਰੀ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਰਾਹੀਂ ਉਨ੍ਹਾਂ ਨੂੰ ਵਰਤੇ ਹੋਏ ਫੁੱਲਾਂ ਨੂੰ ਇੱਕ ਵੱਖਰੇ ਡੱਬੇ ਵਿੱਚ ਇਕੱਠਾ ਕਰਨ ਲਈ ਪ੍ਰੇਰਿਤ ਕੀਤਾ ਜੋ ਕਿ ਐਮ ਸੀ ਦਫ਼ਤਰ, ਨਯਾਗਾਓਂ ਦੁਆਰਾ ਇਕੱਤਰ ਕੀਤੇ ਜਾਣਗੇ। ਮੰਦਰ ਦੇ ਪੁਜਾਰੀ ਨੂੰ ਲੋਕਾਂ ਨੂੰ ਪੋਲੀਥੀਨ ਬੈਗ ਦੀ ਵਰਤੋਂ ਨਾ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।

dawn punjab
Author: dawn punjab

Leave a Comment

RELATED LATEST NEWS

Top Headlines

ਮੁੱਖ ਮੰਤਰੀ ਵੱਲੋਂ ਸਿੱਖਾਂ ਦੇ ਮੱਥੇ ਉਤੇ ਘੋੜਾ ਚੋਰ ਦਾ ਕਲੰਕ ਲਾਉਣ ਵਾਲੇ ਮਜੀਠੀਆ ਖ਼ਾਨਦਾਨ ਦੇ ਵਾਰਸ ਬਿਕਰਮ ਸਿੰਘ ਮਜੀਠੀਆ ਨੂੰ 5 ਦਸੰਬਰ ਤੱਕ ਅਰਬੀ ਘੋੜਿਆਂ ਬਾਰੇ ਜਾਣਕਾਰੀ ਦੇਣ ਦੀ ਚੁਣੌਤੀ

ਜੇਕਰ ਮਜੀਠੀਆ ਨੇ ਨਾ ਦੱਸਿਆ ਤਾਂ ਮੈਂ ਨਾਮ ਜਨਤਕ ਕਰਾਂਗਾ ਚੰਡੀਗੜ੍ਹ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਪੁਰਖਿਆਂ ਦੇ

Live Cricket

Rashifal