Follow us

19/02/2026 5:35 am

Search
Close this search box.
Home » News In Punjabi » ਕਾਰੋਬਾਰ » ਇਹ Youtubers ਹੋਣਗੇ ਨਿਸ਼ਾਨੇ ‘ਤੇ, 15 ਜੁਲਾਈ ਤੋਂ ਬਦਲੇਗੀ YouTube ਦੀ ਨੀਤੀ; ਇਨ੍ਹਾਂ ਨੂੰ ਨਹੀਂ ਮਿਲੇਗੀ ਕਮਾਈ

ਇਹ Youtubers ਹੋਣਗੇ ਨਿਸ਼ਾਨੇ ‘ਤੇ, 15 ਜੁਲਾਈ ਤੋਂ ਬਦਲੇਗੀ YouTube ਦੀ ਨੀਤੀ; ਇਨ੍ਹਾਂ ਨੂੰ ਨਹੀਂ ਮਿਲੇਗੀ ਕਮਾਈ

ਇਹ Youtubers ਹੋਣਗੇ ਨਿਸ਼ਾਨੇ ‘ਤੇ, 15 ਜੁਲਾਈ ਤੋਂ ਬਦਲੇਗੀ YouTube ਦੀ ਨੀਤੀ; ਇਨ੍ਹਾਂ ਨੂੰ ਨਹੀਂ ਮਿਲੇਗੀ ਕਮਾਈ

DP ਬਿਊਰੋ, 5 ਜੁਲਾਈ :

Youtubers ਲਈ ਇੱਕ ਵੱਡੀ ਖ਼ਬਰ ਆਈ ਹੈ। YouTube 15 ਜੁਲਾਈ 2025 ਤੋਂ ਆਪਣੀ ਮੋਨਿਟਾਈਜ਼ੇਸ਼ਨ ਪਾਲਿਸੀ ‘ਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਇਹ ਨਵੀਂ ਨੀਤੀ ਉਨ੍ਹਾਂ ਕ੍ਰੀਏਟਰਜ਼ ਉੱਤੇ ਸ਼ਿਕੰਜਾ ਕਸੇਗੀ ਜੋ ਵਾਰੀ-ਵਾਰੀ ਇਕੋ ਜਿਹਾ, ਕਾਪੀ-ਪੇਸਟ ਕੀਤਾ ਹੋਇਆ ਜਾਂ AI ਰਾਹੀਂ ਬਣਾਇਆ ਗਿਆ ਸਮੱਗਰੀ (ਕੰਟੈਂਟ) ਅੱਪਲੋਡ ਕਰਦੇ ਹਨ।

YouTube ਹੁਣ ਆਪਣੇ ਪਲੇਟਫਾਰਮ ‘ਤੇ ਅਸਲੀ, ਨਵਾਂ ਤੇ ਦਿਲਚਸਪ ਕੰਟੈਂਟ ਹੀ ਚਾਹੁੰਦਾ ਹੈ। ਇਸੇ ਕਾਰਨ YouTube ਪਾਰਟਨਰ ਪ੍ਰੋਗਰਾਮ (YPP) ‘ਚ ਹੁਣ ਰਿਪਟੀਟਿਵ ਅਤੇ ਮਾਸ-ਪ੍ਰੋਡਿਊਸਡ ਕੰਟੈਂਟ ਦੀ ਸਖ਼ਤ ਜਾਂਚ ਹੋਵੇਗੀ।

ਕੀ ਹੈ ਨਵੀਂ ਨੀਤੀ?

YouTube ਵੱਲੋਂ ਕਿਹਾ ਗਿਆ ਹੈ ਕਿ ਹੁਣ ਓਰੀਜਿਨੈਲਟੀ (ਮੌਲਿਕਤਾ) ਜ਼ਰੂਰੀ ਹੈ। ਕਿਸੇ ਹੋਰ ਦੇ ਕੰਟੈਂਟ ਨੂੰ ਥੋੜ੍ਹਾ ਬਹੁਤ ਬਦਲ ਕੇ ਅੱਪਲੋਡ ਕਰਨਾ ਹੁਣ ਨਹੀਂ ਚਲੇਗਾ। ਵੀਡੀਓ ਇਸ ਤਰ੍ਹਾਂ ਬਣੀ ਹੋਣੀ ਚਾਹੀਦੀ ਹੈ ਕਿ ਉਹ ਨਵੀਂ ਅਤੇ ਤੁਹਾਡੀ ਆਪਣੀ ਲੱਗੇ। ਵਾਰੀ-ਵਾਰੀ ਇਕੋ ਜਿਹੀ ਟੈਂਪਲੇਟ, ਰੋਬੋਟ ਵਰਗੀ ਆਵਾਜ਼ਾਂ, ਅਤੇ ਜਾਣਕਾਰੀ ਜਾਂ ਮਨੋਰੰਜਨ ਤੋਂ ਰਹਿਤ ਵੀਡੀਓਜ਼ ’ਤੇ ਹੁਣ ਰੋਕ ਲਾਈ ਜਾਵੇਗੀ।

ਹਾਲਾਂਕਿ YouTube ਨੇ ਖੁਲ੍ਹ ਕੇ AI ਦਾ ਨਾਮ ਨਹੀਂ ਲਿਆ, ਪਰ ਮੰਨਿਆ ਜਾ ਰਿਹਾ ਹੈ ਕਿ ਜਿਹੜੀਆਂ ਵੀਡੀਓਜ਼ ਬਿਨਾ ਮਨੁੱਖੀ ਟਚ ਦੇ ਬਣਦੀਆਂ ਹਨ — ਜਿਵੇਂ ਕਿ ਆਟੋਮੈਟਿਕ ਜਨਰੇਟ ਆਵਾਜ਼ਾਂ ਜਾਂ ਰਿਐਕਸ਼ਨ — ਉਹ ਵੀ ਇਸ ਨੀਤੀ ਦੀ ਚਪੇਟ ‘ਚ ਆ ਸਕਦੀਆਂ ਹਨ।

ਕਮਾਈ ਕਰਨੀ ਹੈ ਤਾਂ ਲੱਗਣੀ ਪਵੇਗੀ ਮੇਹਨਤ

ਹੁਣ YouTube ਤੋਂ ਪੈਸੇ ਕਮਾਉਣ ਲਈ 1000 ਸਬਸਕ੍ਰਾਈਬਰ ਅਤੇ 4000 ਘੰਟੇ ਵਾਚ ਟਾਈਮ ਜਾਂ 10 ਮਿਲੀਅਨ Shorts ਵੀਉਜ਼ ਤਾਂ ਚਾਹੀਦੇ ਹੀ ਹਨ, ਪਰ ਇਹ ਕਾਫ਼ੀ ਨਹੀਂ। ਇਹ ਸਾਬਤ ਕਰਨਾ ਵੀ ਲਾਜ਼ਮੀ ਹੋਵੇਗਾ ਕਿ ਤੁਹਾਡਾ ਕੰਟੈਂਟ ਅਸਲੀ ਹੈ।

YouTube ਦਾ ਇਹ ਫੈਸਲਾ ਸਾਫ਼ ਸੰਦੇਸ਼ ਦਿੰਦਾ ਹੈ ਕਿ ਜੇ ਤੁਸੀਂ YouTube ਰਾਹੀਂ ਕਮਾਈ ਕਰਨੀ ਹੈ, ਤਾਂ ਹੇਠਾਂ ਲਗੇ ਬਿਨਾ ਕੰਮ ਨਹੀਂ ਚਲੇਗਾ। ਕਾਪੀ-ਪੇਸਟ, ਕਲਿਕਬੇਟ ਜਾਂ ਬੋਟ ਵਰਗੇ ਕੰਟੈਂਟ ਹੁਣ ਜ਼ਿਆਦਾ ਦਿਨ YouTube ‘ਤੇ ਨਹੀਂ ਟਿਕਣਗੇ।

 

dawn punjab
Author: dawn punjab

Leave a Comment

RELATED LATEST NEWS