Follow us

15/01/2026 4:50 am

Search
Close this search box.
Home » News In Punjabi » ਚੰਡੀਗੜ੍ਹ » ਇਨਡੀਪੈਨਡਟ ਜਰਨਲਿਸਟਸ ਕਮਿਸ਼ਨ ਆੱਫ ਇਨਕੁਆਰੀ ਕਰੇਗਾ ਬਠਿੰਡਾ ਪੱਤਰਕਾਰ ਭਰਤ ਭੂਸ਼ਣ ਮਾਮਲੇ ਦੀ ਜਾਂਚ

ਇਨਡੀਪੈਨਡਟ ਜਰਨਲਿਸਟਸ ਕਮਿਸ਼ਨ ਆੱਫ ਇਨਕੁਆਰੀ ਕਰੇਗਾ ਬਠਿੰਡਾ ਪੱਤਰਕਾਰ ਭਰਤ ਭੂਸ਼ਣ ਮਾਮਲੇ ਦੀ ਜਾਂਚ

ਇਨਡੀਪੈਨਡਟ ਜਰਨਲਿਸਟਸ ਕਮਿਸ਼ਨ ਆੱਫ ਇਨਕੁਆਰੀ ਕਰੇਗਾ ਬਠਿੰਡਾ ਪੱਤਰਕਾਰ ਭਰਤ ਭੂਸ਼ਣ ਮਾਮਲੇ ਦੀ ਜਾਂਚ

ਕਮੀਸ਼ਨ ਚੇਅਰਮੈਨ ਸਾਬਕਾ ਜਸਟਿਸ ਰੰਧਾਵਾ ਨੇ ਕਿਹਾ

ਏ ਜੇ ਯੂ ਪੀ ਨੇ ਕੀਤੀ ਸੀ ਜਾਂਚ ਦੀ ਗੁਜਾਰਿਸ਼

 

ਮੋਹਾਲੀ: 28 ਸਤੰਬਰ:

ਐਕਟਿਵ ਜਰਨਲਿਸਟਸ ਯੂਨੀਅਨ ਆੱਫ ਪੰਜਾਬ (ਏ.ਜੇ.ਯੂ.ਪੀ) ਨੇ ਬਠਿੰਡਾ ਦੇ ਪੱਤਰਕਾਰ ਭਾਰਤ ਭੂਸ਼ਨ (ਅਮਰ ਉਜਾਲਾ) ਵਿਰੁੱਧ ਦਰਜ ਪਰਚੇ ਦੀ ਨਿਖੇਧੀ ਕਰਦੇ ਹੋਏ, ਇਨਡੀਪੇਨਡੇਨਟ ਜਰਨਲਿਸਟਸ ਕਮਿਸ਼ਨ ਆੱਫ ਇਨਕੁਆਰੀ (ਆਈ.ਜੇ.ਸੀ.ਆਈ) ਨੂੰ ਬੇਨਤੀ ਕੀਤੀ ਹੈ ਕੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ।

ਆਈ.ਜੇ.ਸੀ.ਆਈ ਦੇ ਚੇਅਰਮੈਨ ਜਸਟਿਸ (ਰਿਟਾਇਰਡ) ਰਣਜੀਤ ਸਿੰਘ ਰੰਧਾਵਾ ਹਨ ਜਦਕਿ ਪ੍ਰੋਫੈਸਰ ਐੱਚ ਐੱਸ ਵਾਲਿਆ ਅਤੇ ਐਡਵੋਕੇਟ ਟੀ.ਪੀ. ਐਸ ਤੁੰਗ ਮੈਂਬਰ ਹਨ।

ਸੇਵਾ ਮੁਕਤ ਜਸਟਿਸ ਰੰਧਾਵਾ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਇਸ ਮਸਲੇ ਦੀ ਕਮੀਸ਼ਨ ਵੱਲੋਂ ਨਿਰਪੱਖ ਪੜਤਾਲ ਕੀਤੀ ਜਾਵੇਗੀ।

ਏ ਜੇ ਯੂ ਪੀ ਦੀ ਜਰਨਲ ਸਕੱਤਰ ਕਿਰਨਦੀਪ ਕੌਰ ਨੇ ਕਿਹਾ ਕਿ ਪੱਤਰਕਾਰ ਭਾਰਤ ਭੂਸ਼ਨ ਬਠਿੰਡਾ ਸਿਵਿਲ ਹਸਪਤਾਲ ਚ ਗੋਡਿਆਂ ਦੇ ਇਲਾਜ਼ ਚ ਕੀਤੀ ਜਾ ਰਹੀ ਠੱਗੀ ਠੋਰੀ ਬਾਰੇ ਆਰ.ਟੀ.ਆਈ ਰਾਹੀਂ ਜਾਣਕਾਰੀ ਇਕੱਠੀ ਕਰ ਰਿਹਾ ਸੀ। ਆਯੂਸ਼ਮਾਨ ਸਕੀਮ ਤਹਿਤ ਕਾਰਡ ਹੋਲਡਰ ਦੇ ਨਵੇਂ ਗੋਡੇ 50 ਹਜ਼ਾਰ ਚ ਬਦਲੇ ਜਾਂਦੇ ਸਨ ,ਜਦਕਿ ਇਹ ਗੋਡੇ 25 ਹਜ਼ਾਰ ਰੁਪਏ ਦੀ ਕੀਮਤ ਦੇ ਸਨ ।

ਪੱਤਰਕਾਰ ਭੂਸ਼ਨ ਮੁਤਾਬਿਕ ਖਬਰ ਤੇ ਕੰਮ ਕਰਦਿਆਂ ਉਸਨੂੰ ਪਹਿਲਾਂ ਪੈਸੇ ਆਫਰ ਕੀਤੇ ਗਏ ਫੇਰ ਧਮਕਾਇਆ ਗਿਆ। ਜਦੋਂ ਉਸਨੇ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਡਾਕਟਰਾਂ ਨੇ ਸਰਕਾਰੀ ਪੱਧਰ ਤੇ ਜ਼ੋਰ ਪਾ ਕੇ ਉਸ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾ ਦਿੱਤੀ।

ਬਠਿੰਡਾ ਪ੍ਰੈਸ ਕਲੱਬ ਦੇ ਪ੍ਰਧਾਨ ਬਖਤੌਰ ਸਿੰਘ ਢਿੱਲੋਂ ਨੇ ਏ.ਜੇ.ਯੂ.ਪੀ ਦੇ ਪ੍ਰਧਾਨ ਰਾਜਿੰਦਰ ਸਿੰਘ ਤੱਗੜ ਨੂੰ ਦੱਸਿਆ ਕੇ ਕਲੱਬ ਪੱਤਰਕਾਰ ਭੂਸ਼ਨ ਦੇ ਨਾਲ ਖੜਾ ਹੈ।

ਤੱਗੜ ਨੇ ਬਠਿੰਡਾ ਦੇ ਪੱਤਰਕਾਰ ਭਾਈਚਾਰੇ ਦੀ ਪੂਰਨ ਹਿਮਾਇਤ ਕਰਨ ਦਾ ਭਰੋਸਾ ਦਵਾਇਆ। ਲੋੜ ਪੈਣ ਤੇ ਏ ਜੇ ਯੂ ਪੀ ਦਾ ਇਕ ਵਫਦ ਬਠਿੰਡਾ ਜਾਏਗਾ।

dawn punjab
Author: dawn punjab

Leave a Comment

RELATED LATEST NEWS

Top Headlines

ਧਰਮੇਂਦਰ ਦੇ ਘਰ ਬਾਹਰ ਪੁਲਿਸ ਬੈਰੀਕੇਡ—ਦੇਸ਼ ਭਰ ‘ਚ ਚਿੰਤਾ ਤੇ ਦੁਆਵਾਂ, ਪਰ ਪਰਿਵਾਰ ਨੇ ਕਿਹਾ “ਫਿਕਰ ਦੀ ਕੋਈ ਗੱਲ ਨਹੀਂ”

ਧਰਮੇਂਦਰ ਦੇ ਘਰ ਬਾਹਰ ਪੁਲਿਸ ਬੈਰੀਕੇਡ—ਦੇਸ਼ ਭਰ ‘ਚ ਚਿੰਤਾ ਤੇ ਦੁਆਵਾਂ, ਪਰ ਪਰਿਵਾਰ ਨੇ ਕਿਹਾ “ਫਿਕਰ ਦੀ ਕੋਈ ਗੱਲ ਨਹੀਂ”

Live Cricket

Rashifal